ਬਰਨਾਲਾ: ਹਲਕਾ ਭਦੌਂੜ ਦੇ ਪਿੰਡ ਮੌੜ ਨਾਭਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾ ਕੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਸਬੰਧੀ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ.ਮਿਸ਼ਰ ਸਿੰਘ ਪਹੁੰਚੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਪਸ਼ੂ ਪਾਲਕਾਂ ਲਈ ਵਧੀਆ ਸਕੀਮਾਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਜਾਣਕਾਰੀ ਦੇਣ ਲਈ ਇਹ ਕੈਂਪ ਲਗਾਇਆ ਗਿਆ ਹੈ ਤਾਂ ਜੋ ਸਾਰੇ ਪਸ਼ੂ ਪਾਲਕ ਇਸ ਦਾ ਲਾਭ ਚੰਗੀ ਤਰ੍ਹਾਂ ਚੁੱਕ ਸਕਣ ਅਤੇ ਪਸ਼ੂਆਂ ਦੀ ਦੇਖ ਭਾਲ ਵੀ ਚੰਗੀ ਤਰ੍ਹਾਂ ਕਰ ਸਕਣ। ਇਸ ਮੌਕੇ ਵੈਟਰਨਰੀ ਅਫ਼ਸਰ ਡਾ. ਸੁਖਹਰਮਨਦੀਪ ਸਿੰਘ ਨੇ ਕਿਹਾ ਕਿ ਪਸ਼ੂਆਂ ਦੇ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਰੱਖਣਾ ਚਾਹੀਦਾ ਹੈ।
ਜਾਣਕਾਰੀਆਂ ਹਾਸਿਲ ਕੀਤੀਆਂ ਜਾਣੀਆਂ ਚਾਹੀਦੀਆਂ: ਸਮੇਂ ਸਮੇਂ ਉੱਤੇ ਜਾਗਰੂਕਤਾ ਰੱਖਣੀ ਚਾਹੀਦੀ ਹੈ ਤਾਂ ਜੋ ਉਹਨਾਂ ਲਈ ਲਾਹੇਵੰਦ ਹੋ ਸਕੇ। ਉਨ੍ਹਾਂ ਕਿਹਾ ਕਿ ਰੱਖੇ ਗਏ ਸਾਰੇ ਪਸ਼ੂਆਂ ਦਾ ਸਮੇਂ-ਸਮੇਂ 'ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਦੀਆਂ ਬਿਮਾਰੀਆਂ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀਆਂ ਜਾਂਦੀਆਂ ਉਹ ਜਾਣਕਾਰੀਆਂ ਹਾਸਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਇਹ ਜਾਣਕਾਰੀ ਹਰ ਇੱਕ ਪਸ਼ੂ ਪਾਲਕ ਕੋਲ ਹੋਣੀ ਚਾਹੀਦੀ ਹੈ। ਇਸ ਲਈ ਕਦੇ ਵੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਅਜਿਹੇ ਕੈਂਪ ਲਗਾਏ ਗਏ ਹਨ ਜਿੰਨਾ ਵਿੱਚ ਲਗਭਗ 100 ਪਸ਼ੂਆਂ ਪਾਲਕਾਂ ਦੀ ਇਕੱਤਰਤਾ ਕਰਕੇ ਉਹਨਾਂ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਪਸ਼ੂਆਂ ਲਈ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਕੁੱਤਿਆਂ ਨੂੰ ਹਲਕਾਅ ਤੋਂ ਬਚਣ ਲਈ ਵੀ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਣ ਲਈ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਦਾ ਲਾਭ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਇਸ ਦਾ ਪਤਾ ਚੱਲਦਾ ਹੈ। ਜਿਸ ਕਾਰਨ ਸਾਰੇ ਕਿਸਾਨ ਮਹਿਕਮੇ ਦੇ ਸੰਪਰਕ ਵਿੱਚ ਰਹੇ।