ਬਰਨਾਲਾ: ਜ਼ਿਲ੍ਹੇ ਦੇ ਬਿਜਲੀ ਵਿਭਾਗ ਨਾਲ ਸੰਬੰਧਤ ਸਮੂਹ ਸਹਾਇਕ ਲਾਈਨਮੈਨਾਂ ਦੀ ਸਬ-ਡਿਵੀਜ਼ਨ ਸੰਘੇੜਾ (ਬਰਨਾਲਾ) ਵਿਖੇ ਮੰਗਾਂ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਹੋਈ ਚਰਚਾ ਸੰਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਾਵਰਕਾਮ ਮੈਨੇਜਮੈਂਟ ਨੂੰ ਸੀ.ਆਰ.ਏ. 295/19 ਦੇ ਰਹਿੰਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਕਿਹਾ ਗਿਆ।
ਮੰਗਾਂ ਦੀ ਪੂਰਤੀ ਨਾ ਹੋਣ 'ਤੇ ਸਹਾਇਕ ਲਾਈਨਮੈਨਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਜ਼ਿਲ੍ਹੇ ਦੇ ਬਿਜਲੀ ਵਿਭਾਗ ਨਾਲ ਸੰਬੰਧਤ ਸਮੂਹ ਸਹਾਇਕ ਲਾਈਨਮੈਨਾਂ ਦੀ ਸਬ-ਡਿਵੀਜ਼ਨ ਸੰਘੇੜਾ (ਬਰਨਾਲਾ) ਵਿਖੇ ਮੰਗਾਂ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਹੋਈ।
ਮੰਗਾਂ ਦੀ ਪੂਰਤੀ ਨਾ ਹੋਣ 'ਤੇ ਸਹਾਇਕ ਲਾਈਨਮੈਨਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਇਸੇ ਤਰ੍ਹਾਂ ਰਹਿੰਦੀਆਂ ਵੱਖ-ਵੱਖ ਕੈਟਾਗਿਰੀ ਦੀਆਂ ਪੋਸਟਾਂ ਨੂੰ ਡੀ-ਰਿਜ਼ਰਵਰੇਸ਼ਨ ਕਰਕੇ ਨਿਯੁਕਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ ਕੀਤੀ ਗਈ।ਹੋਰ ਮੰਗਾਂ ਜਿਵੇਂਕਿ ਯੋਗਤਾ ਹਾਸਲ ਸਹਾਇਕ ਲਾਈਨਮੈਨ ਬਣਾਏ ਜਾਣ, 3 ਸਾਲ ਦਾ ਪਰਖਕਾਲ ਸਮਾਂ ਖ਼ਤਮ ਕੀਤਾ ਜਾਵੇ। ਆਗੂਆਂ ਨੇ ਮੰਗਾਂ ਨਾ ਮੰਨੇ ਜਾਣ 'ਤੇ ਸੂਬਾ ਸਰਕਾਰ ਅਤੇ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਮੀਟਿੰਗ ਦੌਰਾਨ ਕਿਸਾਨ ਅੰਦੋਲਨ ਦੇ ਪੂਰਨ ਸਮੱਰਥਨ ਦਾ ਫੈਸਲਾ ਵੀ ਕੀਤਾ ਗਿਆ।