ਬਰਨਾਲਾ: ਜ਼ਿਲ੍ਹਾ ਦੇ ਪਿੰਡ ਸ਼ਹਿਣਾ (Shahina village of the district) ਦੇ ਕੋਠਿਆਂ ਵਿੱਚ ਕੁੰਡੀਆਂ ਦੀ ਚੈਕਿੰਗ ਕਰਨ ਗਈ ਟੀਮ ‘ਤੇ ਹਮਲਾ (Attack on the team) ਕੀਤਾ ਗਿਆ ਹੈ। ਇਸ ਹਮਲੇ 'ਚ ਜੇਈ ਅਤੇ ਹੋਰ ਬਿਜਲੀ ਮੁਲਾਜ਼ਮਾਂ ਨਾਲ ਲੋਕਾਂ ਵੱਲੋਂ ਧੱਕਾਮੁੱਕੀ ਕੀਤੀ ਗਈ ਹੈ, ਜਿਸ ਦੀ ਬਾਕਾਇਦਾ ਵੀਡੀਓ ਵਾਇਰਲ (video viral) ਵੀ ਹੋਈ ਹੈ। ਜਿਸ ਤੋਂ ਬਾਅਦ ਜੇਈ ਅਤੇ ਇੱਕ ਹੋਰ ਮੁਲਾਜ਼ਮ ਨੂੰ ਜ਼ਖ਼ਮੀ ਹਾਲਾਤ ‘ਚ ਸਰਕਾਰੀ ਹਸਪਤਾਲ ਤਪਾ (Government Hospital Tapa) ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਉਪਰੰਤ ਬਿਜਲੀ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ।
ਇਸ ਸਬੰਧੀ ਹਮਲੇ ਦਾ ਸ਼ਿਕਾਰ ਹੋਏ ਪਾਵਰਕੌਮ ਦੇ ਜੇਈ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ (Power department officials) ਦੇ ਆਦੇਸ਼ਾਂ ਅਨੁਸਾਰ ਬਿਜਲੀ ਚੋਰੀ ਨੂੰ ਰੋਕਣ ਲਈ ਚੈਕਿੰਗ ਕਰ ਰਹੇ ਹਨ। ਇਸੇ ਤਹਿਤ ਉਹ ਅੱਜ ਕਸਬਾ ਸ਼ਹਿਣਾ ਦੇ ਕੋਠੇ ਪੰਚਾਂ ਵਾਲੇ ਵਿਖੇ ਬਿਜਲੀ ਚੋਰੀ ਦੇ ਸ਼ੱਕ ਦੇ ਆਧਾਰ ਤੇ ਚੈਕਿੰਗ ਕਰਨ ਗਏ ਸਨ। ਜਿੱਥੇ ਰਸਤੇ ਵਿੱਚ ਕੁੱਝ ਲੋਕਾਂ ਨੇ ਸਾਡੇ ਨਾਲ ਚੈਕਿੰਗ ਦੌਰਾਨ ਗਾਲੀ ਗਲੋਚ ਕੀਤਾ। ਇਸ ਤੋਂ ਇਲਾਵਾ ਮੇਰੀ ਕੁੱਟਮਾਰ ਵੀ ਕੀਤੀ ਅਤੇ ਮੇਰਾ ਫੋਨ ਵੀ ਖੋਹ ਲਿਆ।