ਬਰਨਾਲਾ: ਬਰਨਾਲਾ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਕਈ ਮੋਟਰਸਾਈਕਲ ਸਵਾਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Attack on school Bus) ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਹਿਲਾਂ ਬੱਸ ਦੇ ਡਰਾਈਵਰ 'ਤੇ ਹਮਲਾ ਕੀਤਾ ਗਿਆ, ਪਰ ਡਰਾਈਵਰ ਨੇ ਦਲੇਰੀ ਅਤੇ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਘਟਨਾ ਵਾਲੀ ਥਾਂ ਤੋਂ ਬੱਸ ਨੂੰ ਬੜੀ ਤੇਜ਼ੀ ਨਾਲ ਭਜਾਇਆ ਅਤੇ ਬੱਸ ਨੂੰ ਨੇੜੇ ਦੇ ਡੀ.ਐਸ.ਪੀ ਦਫ਼ਤਰ ਲੈ ਗਿਆ। ਜਿਸ ਕਾਰਨ ਕਿਸੇ ਵੱਡੀ ਘਟਨਾ ਤੋਂ ਬਚਾਅ ਹੋ ਗਿਆ। ਇਸ ਹਮਲੇ ਵਿੱਚ ਸਕੂਲ ਦੇ ਬੱਚੇ ਸੁਰੱਖਿਅਤ ਹਨ ਅਤੇ ਡਰਾਈਵਰ ਜ਼ਖਮੀ ਹੋ ਗਿਆ ਹੈ। ਪੁਲਿਸ (Barnala Police) ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਹਮਲੇ ਬਾਰੇ ਜਾਣਕਾਰੀ ਦਿੰਦਿਆ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਵਿੱਚ 35 ਬੱਚੇ ਸਨ ਅਤੇ ਉਹ ਇਨ੍ਹਾਂ ਬੱਚਿਆਂ ਨੂੰ ਸਕੂਲੋਂ ਲੈ ਕੇ ਆ ਰਿਹਾ ਸੀ। ਇਸ ਦੌਰਾਨ ਕੁਝ ਮੁੰਡਿਆਂ ਵੱਲੋਂ ਉਸ ਨੂੰ ਰੋਕਿਆ ਗਿਆ। ਉਨ੍ਹਾਂ ਮੈਨੂੰ ਬੱਸ ਰੋਕ ਕੇ ਹੇਠਾਂ ਉਤਰਨ ਲਈ ਕਿਹਾ ਅਤੇ ਉਸ 'ਤੇ ਤੇਜ਼ਧਾਰ ਵਾਰ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਵੀ ਹੋਇਆ ਹੈ। ਉਸ ਤੋਂ ਬਾਅਦ ਬੱਸ ਨੂੰ ਭਜਾ ਕੇ ਸੁਰੱਖਿਅਤ ਥਾਂਵੇ ਲਿਜਾਆ ਗਿਆ। ਪਿਛਲੇ ਕੁਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਉਸਦੀ ਕੁਝ ਲੋਕਾਂ ਨਾਲ ਬਹਿਸ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ।