ਪੰਜਾਬ

punjab

ETV Bharat / state

ਨਗਰ ਕੌਂਸਲ ਦੇ ਈਓ ਖ਼ਿਲਾਫ਼ ਸੜਕਾਂ 'ਤੇ ਉਤਰੇ ਐਮਸੀ, ਈਓ ਉੱਤੇ ਧੱਕੇ ਨਾਲ ਪਰਚਾ ਦਰਜ ਕਰਵਾਉਣ ਦੇ ਲਾਏ ਇਲਜ਼ਾਮ - ਐਮਸੀ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ

ਬਰਨਾਲਾ ਸ਼ਹਿਰ ਵਿੱਚ ਸਥਾਨਕ ਐੱਮਸੀਆਂ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਨਗਰ ਕੌਂਸਲ ਦੇ ਈਓ ਖ਼ਿਲਾਫ਼ ਪ੍ਰਦਰਸ਼ਨ (Demonstration against EO of Municipal Council) ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਈਓ ਨੇ ਜਾਣਬੁੱਝ ਕੇ ਉਨ੍ਹਾਂ ਦੇ ਦੋ ਲੜਕਿਆਂ ਖ਼ਿਲਾਫ਼ ਨਾਜਾਇਜ਼ ਪਰਚੇ ਕਰਵਾਏ ਹਨ। ਉਨ੍ਹਾਂ ਕਿਹਾ ਕਿ ਈਓ ਵੱਲੋਂ ਐੱਮਸੀ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ ਗਏ ਹਨ।

At Faridkot MCs took to the streets against the Municipal Councils EO In Barnala
ਨਗਰ ਕੌਂਸਲ ਦੇ ਈਓ ਖ਼ਿਲਾਫ਼ ਸੜਕਾਂ 'ਤੇ ਉਤਰੇ ਐਮਸੀ, ਈਓ ਉੱਤੇ ਧੱਕੇ ਨਾਲ ਪਰਚਾ ਦਰਜ ਕਰਵਾਉਣ ਦੇ ਲਾਏ ਇਲਜ਼ਾਮ

By

Published : Nov 1, 2022, 12:48 PM IST

ਬਰਨਾਲਾ: ਸ਼ਹਿਰ ਬਰਨਾਲਾ ਦੇ ਦੋ ਐਮਸੀਜ਼ ਦੇ ਲੜਕਿਆਂ ਵਿਰੁੱਧ ਨਗਰ ਕੌਂਸਲ ਦੇ ਈਓ (EO of Municipal Council) ਵਲੋਂ ਪਰਚਾ ਦਰਜ਼ ਕਰਵਾਉਣ ਦੇ ਰੋਸ ਵਿੱਚ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ (Protest in Barnalas Sadar Bazar) ਕੀਤਾ ਗਿਆ। ਇਸ ਰੋਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਪਾਰਟੀ ਦੇ ਆਗੂ ਵਰਕਰ ਅਤੇ ਵੱਡੀ ਗਿਣਤੀ ਵਿੱਚ ਐਮਸੀ ਪਹੁੰਚੇ।

ਪ੍ਰਦਰਸ਼ਨਕਾਰੀਆਂ ਨੇ ਦਰਜ਼ ਕੀਤੇ ਪਰਚੇ ਦੀ ਨਿਖੇਧੀ ਕੀਤੀ ਹੈ । ਉਨ੍ਹਾਂ ਨਗਰ ਕੌਂਸਲ ਦੇ ਈਓ ਉਪਰ ਇੱਕ ਐਮਸੀ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਇਲਜ਼ਾਮ (Allegations of using obscenities to an MC on EO) ਲਗਾਏ ਹਨ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪਰਚਾ ਰੱਦ ਨਾ ਕੀਤਾ ਤਾਂ ਬਰਨਾਲਾ ਦੇ ਬਾਜ਼ਾਰ ਬੰਦ ਕਰਵਾ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਨਗਰ ਕੌਂਸਲ ਦੇ ਈਓ ਖ਼ਿਲਾਫ਼ ਸੜਕਾਂ 'ਤੇ ਉਤਰੇ ਐਮਸੀ, ਈਓ ਉੱਤੇ ਧੱਕੇ ਨਾਲ ਪਰਚਾ ਦਰਜ ਕਰਵਾਉਣ ਦੇ ਲਾਏ ਇਲਜ਼ਾਮ

ਇਸ ਮੌਕੇ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਦੇ ਈਓ ਵਲੋਂ ਦੋ ਐਮਸੀਜ਼ ਦੇ ਲੜਕਿਆਂ ਉਪਰ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ।

ਉਹਨਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਆਪਣੇ ਵਾਰਡਾਂ ਦੇ ਕਿਸੇ ਕੰਮ ਸਬੰਧੀ ਨਗਰ ਕੌਂਸਲ ਦਫ਼ਤਰ ਗਏ ਸਨ, ਜਿੱਥੇ ਨਗਰ ਕੌਸ਼ਲ ਈਓ ਵਲੋਂ ਇੱਕ ਹੋਰ ਐਮਸੀ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ (Caste words were spoken to the MC) ਅਤੇ ਅਜਿਹਾ ਕਰਨ ਤੋਂ ਪੀੜਤ ਦੋਵਾਂ ਨੇ ਈਓ ਨੂੰ ਰੋਕ ਦਿੱਤਾ। ਇਸੇ ਦੀ ਰੰਜਿਸ਼ ਵਿੱਚ ਈਓ ਵਲੋਂ ਦੋਵਾਂ ਉਪਰ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ, ਇਲਾਕੇ ਵਿੱਚ ਸਹਿਮ ਦਾ ਮਾਹੌਲ

ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹਨ। ਉਹਨਾਂ ਕਿਹਾ ਕਿ ਇਸ ਪਰਚੇ ਵਿਰੁੱਧ ਅੱਜ ਸੰਕੇਤਕ ਧਰਨਾ ਲਗਾਇਆ ਗਿਆ ਹੈ। ਜੇਕਰ ਪੁਲਸ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਉਹ ਇਸ ਵਿਰੁੱਧ ਜਿੱਥੇ ਬਰਨਾਲਾ ਦੇ ਬਾਜ਼ਾਰ ਪੱਕੇ ਤੌਰ ਉੱਤੇ ਬੰਦ ਰੱਖਣਗੇ, ਉੱਥੇ ਹੀ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨਗੇ।

ABOUT THE AUTHOR

...view details