ਬਰਨਾਲਾ:ਪੰਜਾਬ ਦੇ ਮਾੜੇ ਹਾਲਾਤਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਸਟਰ ਡਿਗਰੀ ਪਾਸ ਨੌਜਵਾਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕਕਰ ਰਿਹਾ ਹੈ। ਮੋਗਾ ਦਾ ਰਹਿਣ ਵਾਲਾ 21 ਸਾਲਾ ਅਰਸ਼ਦੀਪ ਸਿੰਘ 21 ਮਾਰਚ ਤੋਂ ਸਾਈਕਲ ’ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਾੜੇ ਸਿਸਟਮ ਵਿਰੁੱਧ ਆਵਾਜ਼ ਚੁੱਕਣ ਦਾ ਦੇ ਹੋਕਾ ਰਿਹਾ ਹੈ।ਹੁਣ ਤੱਕ 750 ਦੇ ਕਰੀਬ ਪਿੰਡਾਂ ’ਚ ਲੋਕਾਂ ਨੂੰ ਜਾਗਰੂਕ ਕਰਨ ਉਪਰੰਤ ਬਰਨਾਲਾ ਪੁੱਜਿਆ ਅਰਸ਼ਦੀਪ, ਪੰਜਾਬ ਦੇ ਨਸ਼ੇ, ਬੇਰੁਜ਼ਗਾਰੀ, ਕਿਸਾਨੀ, ਖੇਤੀ, ਕੋਰੋਨਾ ਮੌਕੇ ਮਾੜੇ ਸਿਹਤ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ। ਪੰਜਾਬ ਦੇ ਮਾੜੇ ਹਾਲਾਤਾਂ ਲਈ ਅਰਸ਼ਦੀਪ ਨੇ ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ।
ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ
ਬਰਨਾਲਾ ਪੁੱਜੇ ਦੱਸਿਆ ਹੈ ਕਿ ਪੰਜਾਬ ਦੇ ਹਾਲਾਤ ਬੇਹੱਦ ਮਾੜੇ ਹਨ। ਪੰਜਾਬ ਦਾ ਕਿਸਾਨ ਸੜਕਾਂ ਉੱਤੇ ਹੈ। ਕੋਰੋਨਾ ਕਾਲ ਵਿੱਚ ਬੱਚਿਆਂ ਦੀ ਪੜਾਈ ਛੁੱਟ ਗਈ ਅਤੇ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਨਹੀਂ ਹਨ।ਉਨ੍ਹਾਂ ਦਾ ਕਹਿਣ ਹੈ ਕਿ ਲੋਕ ਅੱਜ ਮਰ ਰਹੇ ਹਨ ਪਰ ਸਰਕਾਰ ਸਭ ਤਰਾਂ ਦੇ ਟੈਕਸ ਇਕੱਠੇ ਕਰਨ ਵਿੱਚ ਲੱਗੀ ਹੈ।