ਪੰਜਾਬ

punjab

ETV Bharat / state

Barnala News: ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓਜ਼ ਲਈ ਬਦਨਾਮ Producer Dxxx 'ਤੇ ਇੱਕ ਹੋਰ ਪਰਚਾ ਹੋਇਆ ਦਰਜ

ਬਰਨਾਲਾ ਦੇ ਧਨੌਲਾ ਥਾਣੇ 'ਚ ਜੋਗੀ ਭਾਈਚਾਰੇ ਵਲੋਂ ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓਜ਼ ਲਈ ਚਰਚਿਤ Producer Dxxx ਨਾਮ ਦੇ ਵਿਅਕਤੀ 'ਤੇ ਸ਼ਿਕਾਇਤ ਦਿੱਤੀ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਇਸ ਵਲੋਂ ਜੋਗੀ ਭਾਈਚਾਰੇ ਦੇ ਲੋਕਾਂ ਖਿਲਾਫ਼ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਹੈ।

Barnala News
Barnala News

By ETV Bharat Punjabi Team

Published : Sep 3, 2023, 10:57 AM IST

ਜੋਗੀ ਭਾਈਚਾਰੇ ਦੇ ਲੋਕ ਜਾਣਕਾਰੀ ਦਿੰਦੇ ਹੋਏ

ਬਰਨਾਲਾ: ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਪਾਉਣ ਲਈ ਬਦਨਾਮ Producer Dxxx ਵਿਰੁੱਧ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। Producer Dxxx ਅਤੇ ਉਸਦੇ ਸਾਥੀਆਂ ਉਪਰ ਜੋਗੀ ਭਾਈਚਾਰੇ ਖਿਲਾਫ਼ ਗਲਤ ਵੀਡੀਓ ਬਣਾ ਕੇ ਅਪਲੋਡ ਕਰਨ ਦੇ ਦੋਸ਼ ਲੱਗੇ ਹਨ। ਥਾਣਾ ਧਨੋਲਾ ਵਿੱਚ ਇਕੱਠੇ ਹੋਏ ਜੋਗੀ ਭਾਈਚਾਰੇ ਦੇ ਲੋਕਾਂ ਨੇ ਪ੍ਰੋਡਿਊਸਰ ਤੇ ਉਸਦੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਉਸਦੇ ਚੈਨਲ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਥੇ ਪੁਲਿਸ ਅਨੁਸਾਰ ਹਰਿੰਦਰ ਸਿੰਘ ਉਰਫ਼ Producer Dxxx ਅਤੇ ਉਸਦੇ ਸਾਥੀਆਂ ਉਪਰ ਐ.ਸੀ, ਐਸ.ਟੀ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ।

ਜੋਗੀ ਭਾਈਚਾਰੇ ਸਬੰਧੀ ਵੀਡੀਓ ਪਾਈਆਂ: ਇਸ ਮੌਕੇ ਪ੍ਰਦਰਸ਼ਨਕਾਰੀ ਲੋਕਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੰਨਾ ਨਾਲ ਸਬੰਧਤ Producer Dxxx ਨਾਮ ਦਾ ਇੱਕ ਵਿਅਕਤੀ ਲਗਾਤਾਰ ਸੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓ ਬਣਾ ਕੇ ਪਾਉਂਦਾ ਹੈ। ਹੁਣ ਪਿਛੇ ਜਿਹੇ ਇਸ ਵਿਅਕਤੀ ਵਲੋਂ ਸਾਡੇ ਜੋਗੀ ਭਾਈਚਾਰੇ ਸਬੰਧੀ ਵੀਡੀਓ ਪਾਈਆਂ ਗਈਆਂ ਹਨ। ਉਸ ਵਲੋਂ ਜੋਗੀ ਭਾਈਚਾਰੇ ਦੇ ਕੰਮ ਅਤੇ ਭਾਈਚਾਰੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸਦੇ ਨਾਲ ਹੀ ਉਸ ਨੇ ਸਾਡੇ ਭਾਈਚਾਰੇ ਦੀਆ ਔਰਤਾਂ ਪ੍ਰਤੀ ਵੀ ਗਲਤ ਟਿੱਪਣੀਆਂ ਕੀਤੀਆਂ ਹਨ।

Producer Dxxx ਅਤੇ ਸਾਰੀ ਟੀਮ 'ਤੇ ਕਾਰਵਾਈ ਦੀ ਮੰਗ:ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਜੋਗੀ ਭਾਈਚਾਰੇ ਦੇ ਲੋਕ ਥਾਣਾ ਧਨੌਲਾ ਵਿਖੇ ਪਹੁੰਚੇ ਹਨ। ਥਾਣੇ ਦੀ ਪੁਲਿਸ ਨੂੰ ਮਿਲ ਕੇ ਇਸ Producer Dxxx ਨਾਮ ਦੇ ਵਿਅਕਤੀ ਵਿਰੁੱਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਅਤੇ ਇਸਦੀ ਟੀਮ ਵਿਰੁੱਧ ਜਿੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਥੇ ਇਸਦੇ ਸੋਸ਼ਲ ਮੀਡੀਆ ਉਪਰ ਚੱਲਦੇ ਚੈਨਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਅਤੇ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਵਿਰੁੱਧ ਪੰਜਾਬ ਪੱਧਰ 'ਤੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਪੁਲਿਸ ਨੇ ਮਾਮਲਾ ਦਰਜ ਕਰ ਦੋ ਕੀਤੇ ਕਾਬੂ: ਉਥੇ ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਧਨੌਲਾ ਵਾਸੀ ਸ਼ਿੰਦਾ ਨਾਥ ਦੇ ਬਿਆਨ ਦਰਜ਼ ਕਰਕੇ ਪੁਲਿਸ ਵਲੋਂ ਹਰਿੰਦਰ ਸਿੰਘ ਉੁਰਫ਼ Producer Dxxx ਅਤੇ ਉਸਦੇ ਸਾਥੀ ਕਿਸ਼ਨ ਦਾਸ ਵਿਰੁੱਧ ਐਸ.ਸੀ, ਐਸ.ਟੀ ਐਕਟ ਅਧੀਨ ਪਰਚਾ ਦਰਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਿਰੁੱਧ ਦੋਸ਼ ਲੱਗੇ ਹਨ ਕਿ Producer Dxxx ਨਾਮ ਦੇ ਮੁਲਜ਼ਮ ਵਲੋਂ ਆਪਣੇ ਸੋਸ਼ਲ ਮੀਡੀਆ ਚੈਨਲ ਉਪਰ ਜੋਗੀ ਭਾਈਚਾਰੇ ਵਿਰੁੱਧ ਗਲਤ ਟਿੱਪਣੀਆਂ ਕਰਕੇ ਵੀਡੀਓ ਅੱਪਲੋਡ ਕੀਤੀ ਗਈ ਹੈ। ਜਿਸ ਸਬੰਧੀ ਪੁਲਿਸ ਨੇ ਤੁਰੰਤ ਐਕਸ਼ਨ ਲੈ ਕੇ Producer Dxxx ਤੇ ਉਸਦੇ ਸਾਥੀਆਂ ਵਿਰੁੱਧ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰੀ ਕਰ ਲਈ ਹੈ।

ABOUT THE AUTHOR

...view details