ਬਰਨਾਲਾ:ਬਰਨਾਲਾ ਦੀ ਜੇਲ੍ਹ ਵਿਚ ਇੱਕ ਕੈਦੀ (Detainee) ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਸੀ, ਉਸ ਦੀ ਪਿੱਠ 'ਤੇ ਅੱਤਵਾਦੀ (Terrorists) ਲਿਖ ਦਿੱਤਾ ਗਿਆ ਸੀ।
ਬਰਨਾਲਾ ਦੀ ਜੇਲ੍ਹ ਵਿੱਚ ਸਜਾ ਕੱਟ ਰਹੇ ਕਰਮਜੀਤ ਸਿੰਘ ਨੇ ਪਿਛਲੇ ਦਿਨਾਂ 'ਚ ਜਿਲ੍ਹਾ ਮਾਨਸਾ ਦੀ ਅਦਾਲਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਬਰਨਾਲਾ ਦੇ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਉਸਦੀ ਪਿੱਠ ਉੱਤੇ ਅੱਤਵਾਦੀ ਲਿਖਿਆ ਗਿਆ ਹੈ।
ਜਿਸਨੂੰ ਲੈ ਕੇ ਕੈਦੀ ਕਰਮਜੀਤ ਸਿੰਘ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਘਟਨਾ ਦੇ ਬਾਅਦ ਕਈ ਰਾਜਨੀਤਕ ਪਾਰਟੀ ਨੇਤਾਵਾਂ ਵਲੋਂ ਵੀ ਇਸ ਤਰੀਕੇ ਦੀ ਘਟਨਾ ਨੂੰ ਨਿੰਦਣਯੋਗ ਦੱਸਿਆ ਗਿਆ।
ਹੁਣ ਇਹ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਜਿਸਦੇ ਚੱਲਦੇ ਅੱਜ (ਸ਼ਨੀਵਾਰ) ਬਰਨਾਲਾ ਦੇ ਰੈਸਟ ਹਾਊਸ ਵਿੱਚ ਪੰਜਾਬੀ ਕਿਰਤੀ ਮਜਦੂਰ ਯੂਨੀਅਨ ਪੰਜਾਬ ਦੇ ਪਰਮਜੀਤ ਸਿੰਘ ਸੇਖੋਂ ਪੰਜਾਬ ਪ੍ਰਧਾਨ ਵਲੋਂ ਵੱਡਾ ਐਲਾਨ ਕੀਤਾ ਗਿਆ।