ਬਰਨਾਲਾ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਇਸਤਰੀ ਵਿੰਗ ਦੀ ਸੂਬਾ ਸਲਾਹਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਬੀਬੀ ਰਜਿੰਦਰ ਕੌਰ ਮੀਮਸਾ (Rajinder Singh Mimsa) ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨਾਲ ਸਬੰਧਾਂ ਦੇ ਦੋਸ਼ ਲਗਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ।
ਇਹ ਵੀ ਪੜੋ:Punjab Assembly Election: ਚੋਣ ਮੈਦਾਨ 'ਚ ਅਕਾਲੀ ਤੇ 'ਆਪ' ਦੇ ਉਮੀਦਵਾਰ, ਕਾਂਗਰਸ ਤੇ ਭਾਜਪਾ ਪੱਛੜੇ
ਇਸ ਸਬੰਧੀ ਬੀਬੀ ਰਜਿੰਦਰ ਕੌਰ ਮੀਮਸਾ (Bibi Rajinder Kaur Mimsa) ਨੇ ਦੱਸਿਆ ਕਿ ਮੈਂ 8 ਮਈ 2018 ਨੂੰ ਚੰਡੀਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਿਨਾਂ ਕਿਸੇ ਸ਼ਰਤ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਾਰਟੀ ਵਿੱਚ ਸ਼ਾਮਲ ਹੋਈ ਸੀ। ਕਿਉਂਕਿ ਮੈਂ ਇਤਿਹਾਸ ਵਿੱਚ ਪੜਿਆ ਅਤੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਇੱਕ ਸੰਘਰਸ਼ਾਂ ਵਿੱਚੋਂ ਪੈਦਾ ਹੋਈ, ਸਿੱਖ ਸਿਧਾਂਤਾਂ ਨੂੰ ਪ੍ਰਣਾਈ ਅਤੇ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਹੈ। ਮੈਂ ਇਤਿਹਾਸ ਵਿੱਚ ਇਹ ਵੀ ਪੜਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਦੇਸ਼ ਦੀ ਅਜ਼ਾਦੀ ਲਈ, ਗੁਰਦੁਆਰਿਆਂ ਨੂੰ ਨਰੈਣੂ ਵਰਗੇ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਅਤੇ ਪੰਜਾਬੀ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਲੈਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਸਨ। ਪਾਰਟੀ ਵੱਲੋਂ ਮੈਨੂੰ ਮੁੱਖ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (Shiromani Akali Dal) (ਇਸਤਰੀ ਵਿੰਗ) ਪੰਜਾਬ ਦੇ ਆਹੁਦੇ ਨਾਲ ਨਿਵਾਜਿਆ ਗਿਆ ਸੀ ਅਤੇ ਮੈਂ ਵੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਚੜਦੀ ਕਲਾ ਲਈ ਅਣਥੱਕ ਕੋਸ਼ਿਸ ਕੀਤੀ।
ਉਹਨਾਂ ਨੇ ਕਿਹਾ ਕਿ ਦਸੰਬਰ-2016 ਵਿੱਚ ਸੁਖਬੀਰ ਬਾਦਲ (Sukhbir Singh Badal) ਦੀ ਰਿਹਾਇਸ਼ 12-ਸਫ਼ਦਰਜੰਗ ਰੋਡ ਦਿੱਲੀ ਵਿਖੇ ਉਹਨਾਂ ਨੂੰ ਮਿਲਣ ਪਹੁੰਚੀ ਸੀ, ਉਸ ਸਮੇਂ ਮੇਰੇ ਨਾਲ ਕੁੱਝ ਹੋਰ ਵਿਅਕਤੀ ਵੀ ਸਨ। ਮੈਂ ਵੇਖਿਆ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਆਪ ਜੀ ਦੀ ਰਿਹਾਇਸ਼ ਵਿਖੇ ਡੇਰਾ ਸਿਰਸਾ ਨਾਲ ਸਬੰਧਤ ਦੋ ਡੇਰਾ ਪ੍ਰੇਮੀ ਹਰਸ਼ ਧੂਰੀ, ਡੇਰਾ ਸੱਚਾ ਸੌਦਾ ਦੀ ਸੁਪਰੀਮ ਛੇ ਮੈਂਬਰੀ ਕਮੇਟੀ ਦਾ ਮੈਂਬਰ ਅਤੇ ਜਗਜੀਤ ਸਿੰਘ, ਮੁੱਖੀ ਪ੍ਰਬੰਧਕੀ ਵਿਭਾਗ ਡੇਰਾ ਸੱਚਾ ਸੌਦਾ ਸਿਰਸਾ ਵੀ ਬੈਠੇ ਸਨ ਜਿਹਨਾਂ ਵਿੱਚੋਂ ਹਰਸ਼ ਧੂਰੀ ਮੇਰੇ ਇਲਾਕੇ ਦਾ ਹੋਣ ਕਾਰਨ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ।
ਬੇਅਦਬੀ ਮਾਮਲੇ ‘ਚ ਰਜਿੰਦਰ ਮੀਮਸਾ ਨੇ ਕੀਤੇ ਵੱਡੇ ਖੁਲਾਸੇ ਅਸੀਂ ਕਾਫ਼ੀ ਦੇਰ ਆਪ ਜੀ ਦੇ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਆਪਸ ‘ਚ ਗੱਲਾਂ-ਬਾਤਾਂ ਕਰਦੇ ਰਹੇ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਅਤੇ ਬਾਅਦ (ਸਾਲ 2017 ਦੌਰਾਨ) ਵਿੱਚ ਲੱਗਭਗ 9-10 ਵਾਰ ਮੈਂ ਸੁਖਬੀਰ ਬਾਦਲ (Sukhbir Singh Badal) ਦੀ ਦਿੱਲੀ ਵਿਖੇ ਰਿਹਾਇਸ਼ ਤੇ ਆਪ ਜੀ ਨੂੰ ਮਿਲਣ ਆਈ। ਇਤਫ਼ਾਕ ਨਾਲ ਇਸ ਸਮੇਂ ਦੌਰਾਨ ਫਿਰ ਹਰਸ਼ ਧੂਰੀ ਅਤੇ ਜਗਜੀਤ ਸਿੰਘ ਦੋ ਵਾਰ ਸੁਖਬੀਰ ਬਾਦਲ (Sukhbir Singh Badal) ਦੀ ਰਿਹਾਇਸ਼ ਤੇ ਮਿਲੇ ਅਤੇ ਮੈਂ ਸੁਖਬੀਰ ਬਾਦਲ ਨਾਲ ਕਾਫ਼ੀ ਸਮਾਂ ਵੱਖਰੇ ਤੌਰ 'ਤੇ ਵੀ ਗੰਭੀਰ ਗੱਲਾਂ ਕਰਦੇ ਵੇਖੇ ਸਨ। ਮੈਂ ਸੁਖਬੀਰ ਬਾਦਲ (Sukhbir Singh Badal) ਦੇ ਮੂੰਹੋਂ ਉਹਨਾਂ ਨੂੰ ਇਹ ਕਹਿੰਦੇ ਵੀ ਸੁਣਿਆ ਸੀ ਕਿ “ਯਾਰ ਤੁਸੀਂ ਆਉਣ ਤੋਂ ਪਹਿਲਾਂ ਫ਼ੋਨ ਵਗੈਰਾ ਕਰ ਲਿਆ ਕਰੋ, ਐਵੇਂ ਮਰਵਾਉਗੇ ਮੈਨੂੰ”।
ਇੱਕ ਵਾਰ ਸੁਖਬੀਰ ਬਾਦਲ (Sukhbir Singh Badal) ਦੇ ਕਹਿਣ ਤੇ ਕਿ “ਜੀ ਸਾਡਾ ਕੁੱਝ ਕਰੋ ਹੁਣ ਤਾਂ ਵੋਟਾਂ ਦਾ ਰਿਜ਼ਲਟ ਵੀ ਆ ਗਿਆ ਹੈ ਤੇ ਕਾਂਗਰਸ ਦੀ ਸਰਕਾਰ ਵੀ ਬਣ ਗਈ ਐ”, ਤਾਂ ਬਾਦਲ ਸਾਬ ਨੇ ਉਹਨਾਂ ਨੂੰ ਕਿਹਾ ਸੀ ਕਿ “ਮੈਂ ਥੋਡਾ ਇੰਤਜ਼ਾਮ ਕਰ ਦਿੱਤਾ ਹੈ ਤੁਹਾਨੂੰ ਜਲਦੀ ਹੀ ਫ਼ੋਨ ਆ ਜਾਵੇਗਾ ਤੁਸੀਂ ਬੇ-ਫਿਕਰ ਰਹੋ,ਇਹ ਸਰਕਾਰ ਵੀ ਆਪਣੀ ਹੀ ਹੈ”। ਮੈਂ ਉਸ ਵਕਤ ਇਹ ਸਮਝਦੀ ਸੀ ਕਿ ਸ਼ਾਇਦ ਵੋਟਾਂ ਦੇ ਸੰਬੰਧ ਵਿੱਚ ਜਾਂ ਇਹ ਡੇਰਾ ਪ੍ਰੇਮੀ ਆਪਣੇ ਕਿਸੇ ਨਿੱਜੀ ਕੰਮ ਦੇ ਸੰਬੰਧ ਵਿੱਚ ਆਪ ਜੀ ਪਾਸ ਆਉਂਦੇ ਜਾਂਦੇ ਹੋਣਗੇ । ਪਰ ਉਸ ਵਕਤ ਮੇਰੇ ਮਨ ਵਿੱਚ ਸ਼ੱਕ ਜ਼ਰੂਰ ਪੈਦਾ ਹੋਇਆ ਸੀ ।
ਪਰ ਹੁਣ ਪਿਛਲੇ ਕੁੱਝ ਸਮੇਂ ਦਰਮਿਆਨ ਅਖ਼ਬਾਰਾਂ ਵਿੱਚ ਹਰਸ਼ ਧੂਰੀ ਦਾ ਨਾਂ ਪੜਕੇ ਮੇਰੇ ਮਨ ਨੂੰ ਬਹੁਤ ਵੱਡਾ ਦੁੱਖ ਹੋਇਆ ਕਿਉਂਕਿ ਇਸ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਪਾਵਨ ਸਰੂਪ ਚੋਰੀ ਕਰਨ, ਸ੍ਹੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਅੰਗ ਗਲ਼ੀਆਂ ਵਿੱਚ ਖਿਲਾਰਨ ਅਤੇ ਕੰਧਾਂ ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਵਿੱਚ ਭਗੌੜਾ ਐਲਾਨਿਆ ਗਿਆ ਹੈ ।
ਇਹ ਦੇਖਕੇ, ਪੜਕੇ ਅਤੇ ਸੁਣ ਕੇ ਮੇਰੇ ਸਿੱਖ ਹਿਰਦੇ ਨੂੰ ਭਾਰੀ ਠੇਸ ਪਹੁੰਚੀ ਹੈ। ਕਿਉਂਕਿ ਅੱਜ ਸੁਖਬੀਰ ਬਾਦਲ (Sukhbir Singh Badal) ਦੀ ਅਗਵਾਈ ਵਿੱਚ ਸੰਘਰਸ਼ਾਂ ਵਿੱਚੋਂ ਜਨਮ ਲੈਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਚੰਦ ਵੋਟਾਂ ਲੈਣ ਅਤੇ ਸੱਤਾ ਤੇ ਕਾਬਜ਼ ਹੋਣ ਲਈ ਸਿੱਖੀ ਸਿਧਾਂਤਾਂ ਦਾ ਘਾਣ ਕਰਦੀ ਹੋਈ ਡੇਰਾਵਾਦ ਨੂੰ ਪ੍ਰਫੁੱਲਿਤ ਹੀ ਨਹੀਂ ਕਰ ਰਹੀ, ਸਗੋਂ ਗੁਰੂ ਅਤੇ ਪੰਥ ਦੇ ਦੋਖੀਆਂ ਨੂੰ ਸ਼ਹਿ ਦੇ ਕੇ ਉਹਨਾਂ ਦੇ ਹੌਸਲੇ ਵਧਾ ਰਹੀ ਹੈ। ਜਿਸ ਕਾਰਨ ਮੇਰਾ ਸੁਖਬੀਰ ਬਾਦਲ ਤੋਂ ਭਰੋਸਾ ਉੱਠ ਗਿਆ ਹੈ। ਮੈਂ ਕਦੇ ਵੀ ਅਜਿਹੀ ਲੀਡਰਸ਼ਿਪ ਅਧੀਨ ਅਤੇ ਅਜਿਹੀ ਪਾਰਟੀ ਦੇ ਨਾਲ ਰਹਿ ਕੇ ਕੰਮ ਨਹੀਂ ਕਰ ਸਕਦੀ, ਜੋ ਡੇਰਾਵਾਦ ਨੂੰ ਪ੍ਰਫੁੱਲਿਤ ਕਰ ਰਹੀ ਹੋਵੇ ਅਤੇ ਪੰਥ ਦੇ ਦੋਖੀਆਂ ਨੂੰ ਸ਼ਹਿ ਦੇ ਰਹੀ ਹੋਵੇ।
ਇਹ ਵੀ ਪੜੋ:ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਭੈਣ ਮਾਲਵਿਕਾ ਲੜੇਗੀ ਪੰਜਾਬ ’ਚ ਚੋਣ
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧ ਰੱਖਣ ਵਾਲੇ ਪ੍ਰਧਾਨ ਅਤੇ ਜਿਸ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸੁਖਬੀਰ ਬਾਦਲ(Sukhbir Singh Badal) ਅਗਵਾਈ ਕਰ ਰਹੇ ਹਨ, ਮੈਂ ਉਸ ਪਾਰਟੀ ਦਾ ਹਿੱਸਾ ਵੀ ਬਣੀ ਨਹੀਂ ਰਹਿ ਸਕਦੀ। ਪਰ ਮੈਂ ਸੁਖਬੀਰ ਬਾਦਲ (Sukhbir Singh Badal) ਨੂੰ ਸਤਿਕਾਰ ਸਹਿਤ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਹੋਈ ਬੇਅਦਬੀ ਸੰਬੰਧੀ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਡੇਰਾ ਪ੍ਰੇਮੀ ਹਰਸ਼ ਧੂਰੀ ਜੋ ਮੇਰੇ ਸਾਹਮਣੇ ਤੁਹਾਨੂੰ ਉਸ ਸਮੇਂ ਮਿਲਦਾ ਰਿਹਾ ਹੈ ਉਸ ਨਾਲ ਤੁਹਾਡੇ ਕੀ ਸੰਬੰਧ ਸਨ ? ਉਹ ਸੁਖਬੀਰ ਤੋਂ ਕੀ ਕੰਮ ਕਰਵਾਉਣ ਆਉਂਦੇ ਸਨ ? ਬਾਦਲ ਸਾਬ੍ਹ ਜੀ ਉਹਨਾਂ ਨੂੰ ਵੇਖਕੇ ਸਹਿਮ ਕਿਉਂ ਜਾਂਦੇ ਸੀ ? ਸੁਖਬੀਰ ਵੱਲੋਂ ਉਹਨਾਂ ਦਾ ਕੀ ਇੰਤਜ਼ਾਮ ਅਤੇ ਕਿਉਂ ਕੀਤਾ ਗਿਆ ਸੀ ?
ਮੈਂ ਇੱਕ ਨਿਮਾਣੀ ਸਿੱਖ ਹੋਣ ਦੇ ਨਾਤੇ ਸੁਖਬੀਰ ਬਾਦਲ (Sukhbir Singh Badal) ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਮੈਨੂੰ ਅਤੇ ਦੇਸ਼ ਵਿਦੇਸ਼ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਜ਼ਰੂਰ ਦੇਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਪੰਜਾਬ ਦੇ ਆਵਾਮ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਡੇਰਾ ਸੌਦਾ ਸਾਧ ਸਿਰਸਾ ਨਾਲ ਸੰਬੰਧਾਂ ਬਾਰੇ ਸਪਸ਼ਟ ਹੋ ਸਕੇ । ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਪੂਰੇ ਹੋਸ਼ੋ-ਹਵਾਸ਼ ਨਾਲ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਪਣੇ ਆਹੁੱਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੀ ਹਾਂ।