ਪੰਜਾਬ

punjab

ETV Bharat / state

ਕਿਸਾਨ ਮੋਰਚੇ ਵਿੱਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੇ ਚਲਾਏ ਸਾਰੇ ਪ੍ਰਬੰਧ - All arrangements made by women

ਕਿਸਾਨਾਂ ਵੱਲੋਂ ਸੋਮਵਾਰ ਨੂੰ ਮੋਰਚੇ ਦੌਰਾਨ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਔਰਤ ਦਿਵਸ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈਆਂ।

ਤਸਵੀਰ
ਤਸਵੀਰ

By

Published : Mar 8, 2021, 9:09 PM IST

ਬਰਨਾਲਾ:ਕਿਸਾਨਾਂ ਵੱਲੋਂ ਸੋਮਵਾਰ ਨੂੰ ਮੋਰਚੇ ਦੌਰਾਨ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਔਰਤ ਦਿਵਸ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਅੱਜ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈਆਂ। ਅੱਜ ਦੇ ਦਿਨ ਦੀ ਖ਼ਾਸ ਗੱਲ ਇਹ ਰਹੀ ਕਿ ਸਟੇਜ਼ ਵੀ ਔਰਤਾਂ ਵਲੋਂ ਚਲਾਈ ਗਈ। ਔਰਤਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣਾ ਕਿਸਾਨ ਅੰਦੋਲਨ ਨਾਲ ਸਾਥ ਜਾਰੀ ਰੱਖਣ ਦੀ ਗੱਲ ਆਖੀ। ਇਸ ਤੋਂ ਇਲਾਵਾ ਔਰਤਾਂ ਨੇ ਅਜੋਕੇ ਮਾਹੌਲ ਵਿੱਚ ਔਰਤ ਸੁਰੱਖਿਆ ਸਬੰਧੀ ਸਰਕਾਰਾਂ ਅਤੇ ਸਿਸਟਮ ’ਤੇ ਸਵਾਲ ਉਠਾਇਆ।

ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ
ਇਸ ਮੌਕੇ ਗੱਲਬਾਤ ਕਰਦਿਆਂ ਔਰਤ ਆਗੂ ਪ੍ਰੇਮਪਾਲ ਕੌਰ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਔਰਤ ਦਿਵਸ ਹਰ ਵਰੇ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੇ ਔਰਤ ਦਿਵਸ ਦੀ ਵਿਲੱਖਣਤਾ ਇਹ ਹੈ ਕਿ ਖੇਤੀ ਕਾਨੂੰਨਾਂ ਦੇ ਚੱਲ ਰਹੇ ਅੰਦੋਲਨ ਵਿੱਚ ਦਿੱਲੀ ਵਿਖੇ ਔਰਤਾਂ ਨੇ ਵੱਡੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਔਰਤਾਂ ਨੂੰ ਵੱਡੇ ਪੱਧਰ ’ਤੇ ਆਪਣੇ ਹੱਕਾਂ ਲਈ ਜਾਗਰੂੂਕ ਕੀਤਾ ਹੈ।
ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ

ਇਸੇ ਕਾਰਨ ਹੀ ਔਰਤਾਂ ਆਪ ਮੁਹਾਰੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਗਈਆਂ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ 'ਬੇਟੀ ਬਚਾਉ ਬੇਟੀ ਪੜਾਉ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਪਰ ਸਮਾਜ ਦੀ ਔਰਤ ਨੂੰ ਲੈ ਕੇ ਸੋਚ ਨਹੀਂ ਬਦਲੀ। ਵੈਸੇ ਵੀ ਦੇਸ਼ ਭਰ ਵਿੱਚ ਔਰਤਾਂ ਦੀ ਦਸ਼ਾ ਬਹੁਤੀ ਚੰਗੀ ਨਹੀਂ ਹੈ, ਜਿਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।

ABOUT THE AUTHOR

...view details