ਪੰਜਾਬ

punjab

ETV Bharat / state

ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ 'ਤੇ ਲਗਾਏ ਚੋਣ ਪ੍ਰਚਾਰ ਦਾ ਟੈਂਟ ਪਾੜਨ ਦੇ ਦੋਸ਼ - ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ

ਅਕਾਲੀ ਉਮੀਦਵਾਰ ਦੇ ਪੁੱਤਰ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਕਰਨ ਲਈ ਵਾਰਡ ਵਿੱਚ ਧਰਮਸ਼ਾਲਾ ਨੇੜੇ ਟੈਂਟ ਲਗਾਇਆ ਸੀ। ਜਿਸਨੂੰ ਕਾਂਗਰਸੀ ਉਮੀਦਵਾਰ ਨੇ ਬੀਤੀ ਰਾਤ ਪੜਵਾ ਦਿੱਤਾ।

ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ 'ਤੇ ਲਗਾਏ ਚੋਣ ਪ੍ਰਚਾਰ ਦਾ ਟੈਂਟ ਪਾੜਨ ਦੇ ਦੋਸ਼
ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ 'ਤੇ ਲਗਾਏ ਚੋਣ ਪ੍ਰਚਾਰ ਦਾ ਟੈਂਟ ਪਾੜਨ ਦੇ ਦੋਸ਼

By

Published : Feb 12, 2021, 1:50 PM IST

ਬਰਨਾਲਾ: ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਸ਼ਹਿਰ ਦੇ ਵਾਰਡ ਨੰਬਰ ਪੰਜ ਤੋਂ ਅਕਾਲੀ ਉਮੀਦਵਾਰ ਅਤੇ ਉਸਦੇ ਸਮਰੱਥਕਾਂ ਨੇ ਕਾਂਗਰਸੀ ਉਮੀਦਵਾਰ 'ਤੇ ਉਨ੍ਹਾਂ ਦਾ ਟੈਂਟ ਫਾੜਨ ਦੇ ਦੋਸ਼ ਲਗਾਏ ਹਨ। ਸ਼ੁੱਕਰਵਾਰ ਸਵੇਰ ਹੁੰਦੇ ਹੀ ਅਕਾਲੀ ਦਲ ਨੇ ਕਾਂਗਰਸੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ 'ਤੇ ਲਗਾਏ ਚੋਣ ਪ੍ਰਚਾਰ ਦਾ ਟੈਂਟ ਪਾੜਨ ਦੇ ਦੋਸ਼

ਕਾਂਗਰਸ ਦੇ ਉਮੀਦਵਾਰਾਂ ਨੂੰ ਹਾਰ ਦੀ ਬੌਖਲਾਹਟ

ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਉਮੀਦਵਾਰ ਦੇ ਪੁੱਤਰ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਕਰਨ ਲਈ ਵਾਰਡ ਵਿੱਚ ਧਰਮਸ਼ਾਲਾ ਨੇੜੇ ਟੈਂਟ ਲਗਾਇਆ ਸੀ। ਜਿਸਨੂੰ ਕਾਂਗਰਸੀ ਉਮੀਦਵਾਰ ਨੇ ਬੀਤੀ ਰਾਤ ਪੜਵਾ ਦਿੱਤਾ। ਆਪਣੀ ਹਾਰ ਹੁੰਦੀ ਦੇਖ ਕੇ ਕਾਂਗਰਸੀ ਬੁੱਖਲਾ ਚੁੱਕੇ ਹਨ ਅਤੇ ਨੀਚ ਹਰਕਤਾਂ 'ਤੇ ਉਤਰ ਆਏ ਹਨ। ਇਸ ਘਟਨਾ ਦੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸਦੇ ਨਾਲ ਹੀ ਪਾਰਟੀ ਹਾਈਕਮਾਨ ਦੇ ਮਾਮਲਾ ਧਿਆਨ ਵਿੱਚ ਲਿਆ ਕੇ ਮਾਮਲਾ ਚੋਣ ਕਮਿਸ਼ਨ ਕੋਲ ਲਿਜਾਇਆ ਜਾ ਰਿਹਾ ਹੈ।

ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ 'ਤੇ ਲਗਾਏ ਚੋਣ ਪ੍ਰਚਾਰ ਦਾ ਟੈਂਟ ਪਾੜਨ ਦੇ ਦੋਸ਼

ਵਾਰਡ ਵਾਸਿਆਂ ਦਾ ਦੋਸ਼, ਕਾਂਗਰਮ ਉਮੀਦਵਾਰ ਕਰ ਰਹੇ ਗੁੰਡਾਗਰਦੀ

ਇਸ ਸਬੰਧੀ ਵਾਰਡ ਦੇ ਬਸਤੀ ਨਿਵਾਸੀਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਹਮਾਇਤ ਕਰਦੇ ਆ ਰਹੇ ਹਨ। ਪਰ ਬੀਤੀ ਰਾਤ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਗੁੰਡਾਗਰਦੀ ਕਰਦੇ ਹੋਈ ਅਕਾਲੀ ਦਲ ਵਾਲਿਆਂ ਦੇ ਟੈਂਟ ਪਾੜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ABOUT THE AUTHOR

...view details