ਬਰਨਾਲਾ: ਦਿਨੋਂ ਦਿਨ ਬਦਲ ਰਹੇ ਮੌਸਮ ਦੇ ਮਿਜਾਜ਼ ਨੇ ਦੁਬਾਰਾ ਠੰਡ ਦੀ ਆਹਟ ਆਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦਿਨ-ਰਾਤ ਧੂੰਦ ਪੈਣ ਕਾਰਨ ਠੰਢ ਵਧੀ ਹੈ। ਠੰਡ ਦੇ ਵੱਧਣ ਨਾਲ ਇਸ ਦਾ ਅਸਰ ਜਿੱਥੇ ਆਮ ਜ਼ਿੰਦਗੀ ਉਤੇ ਅਸਰ ਪੈ ਰਿਹਾ ਹੈ ਉੱਥੇ ਹੀ ਇਸ ਦਾ ਅਸਰ ਖੇਤੀ ਅਤੇ ਫ਼ਸਲਾਂ ਉੱਤੇ ਵੀ ਦਿਖਾਈ ਦੇ ਰਿਹਾ ਹੈ। ਮੀਂਹ ਪੈਣ ਕਾਰਨ ਮੁੜ ਠੰਡ ਵਧਣੀ ਸ਼ੁਰੂ ਹੋ ਗਈ ਹੈ, ਜਿਸ ਦਾ ਕਣਕ ਦੀ ਫ਼ਸਲ ਨੂੰ ਭਰਪੂਰ ਲਾਭ ਹੋਣ ਦੀ ਸੰਭਾਵਨਾ ਹੈ।
ਮੀਂਹ ਪੈਣ ਕਾਰਨ ਵਧੀ ਠੰਢ ਦਾ ਫਸਲਾਂ 'ਤੇ ਪਵੇਗਾ ਚੰਗਾ ਅਸਰ - ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ
ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਠੰਢ ਜਿੰਨ੍ਹੀ ਵੱਧ ਹੋਵੇਗੀ, ਉਸ ਦਾ ਕਣਕ ਦੀ ਫ਼ਸਲ ਨੂੰ ਉਨ੍ਹਾਂ ਹੀ ਲਾਭ ਹੋਵੇਗਾ।
ਫ਼ੋਟੋ
ਹੋਰ ਪੜ੍ਹੋ: ਪੰਜਾਬ 'ਚ ਪਰਾਲੀ ਦੇ ਹੱਲ ਲਈ ਉਦਯੋਗ ਸਥਾਪਤ ਕਰੇਗੀ ਸਰਕਾਰ: ਸੁੰਦਰ ਸ਼ਾਮ ਅਰੋੜਾ
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਠੰਢ ਜਿੰਨ੍ਹੀ ਵੱਧ ਹੋਵੇਗੀ, ਉਸ ਦਾ ਕਣਕ ਦੀ ਫ਼ਸਲ ਨੂੰ ਉਨ੍ਹਾ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪੈ ਰਿਹਾ ਮੀਂਹ ਵੀ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਮੀਂਹ ਅਤੇ ਠੰਢ ਵਧਣ ਨਾਲ ਆਲੂ ਸਮੇਤ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਵੇਗਾ।