ਪੰਜਾਬ

punjab

ETV Bharat / state

Farmers Protest: ਜਿੱਤ ਵੱਲ ਵਧਿਆ ਭਾਕਿਯੂ ਡਕੌਂਦਾ ਦਾ ਸੰਘਰਸ਼, ਕੰਪਨੀ ਵੱਲੋਂ ਨਵੀਂ ਥਾਂ ਟੋਲ ਪਲਾਜ਼ਾ ਲਾਉਣ ਦੀ ਤਿਆਰੀ - ਨੈਸ਼ਨਲ ਹਾਈਵੇ ਅਥਾਰਟੀ

ਬਰਨਾਲਾ ਦੇ ਪੱਖੋ ਕੈਂਚੀਆਂ ਨਜ਼ਦੀਕ ਟੋਲ ਪਲਾਜ਼ਾ ਉਤੇ ਲੱਗਾ ਕਿਸਾਨਾਂ ਦਾ ਧਰਨਾ ਹੁਣ ਜਿੱਤ ਵੱਲ ਵਧਦਾ ਨਜ਼ਰ ਆ ਰਿਹਾ ਹੈ। ਕੰਪਨੀ ਵੱਲੋਂ ਕਿਸਾਨਾਂ ਦੀ ਮੰਗ ਮੰਨਦਿਆਂ ਟੋਲ ਨੂੰ ਦੂਜੀ ਥਾਂ ਸ਼ਿਫਟ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।

After the protest of the farmers, the government decided to shift the toll plaza
ਜਿੱਤ ਵੱਲ ਵਧਿਆ ਭਾਕਿਯੂ ਡਕੌਂਦਾ ਦਾ ਸੰਘਰਸ਼, ਕੰਪਨੀ ਵੱਲੋਂ ਨਵੀਂ ਥਾਂ ਟੋਲ ਪਲਾਜ਼ਾ ਲਾਉਣ ਦੀ ਤਿਆਰੀ

By

Published : May 14, 2023, 7:51 PM IST

ਜਿੱਤ ਵੱਲ ਵਧਿਆ ਭਾਕਿਯੂ ਡਕੌਂਦਾ ਦਾ ਸੰਘਰਸ਼, ਕੰਪਨੀ ਵੱਲੋਂ ਨਵੀਂ ਥਾਂ ਟੋਲ ਪਲਾਜ਼ਾ ਲਾਉਣ ਦੀ ਤਿਆਰੀ

ਬਰਨਾਲਾ :ਬਰਨਾਲਾ ਦੇ ਪੱਖੋ ਕੈਂਚੀਆਂ ਨੇੜੇ ਲੱਗੇ ਟੋਲ ਪਲਾਜ਼ਾ ਨੂੰ ਹਟਾਉਣ ਲਈ ਭਾਕਿਯੂ ਡਕੌਂਦਾ ਦਾ ਧਰਨਾ 262ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਜੱਥੇਬੰਦੀ ਦਾ ਇਹ ਸੰਘਰਸ਼ ਹੁਣ ਜਿੱਤ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਵਲੋਂ ਕਿਸਾਨ ਜਥੇਬੰਦੀ ਦੀ ਮੰਗ ਅਨੁਸਾਰ ਇਸ ਟੋਲ ਦੀ ਜਗ੍ਹਾ ਨੂੰ ਤਬਦੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਟੋਲ ਨੂੰ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਮੋਗਾ ਰੋਡ ਉਤੇ ਪਿੰਡ ਮੱਲ੍ਹੀਆਂ ਨੇੜੇ ਲਗਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ‌।

ਜਿੱਤ ਵੱਲ ਵਧ ਰਿਹਾ ਕਿਸਾਨਾਂ ਦਾ ਮੋਰਚਾ :ਇਸ ਤੋਂ ਪਹਿਲਾਂ ਇਹ ਟੋਲ ਬਰਨਾਲਾ ਤੋਂ ਫ਼ਰੀਦਕੋਟ ਨੂੰ ਜਾਂਦੇ ਸਟੇਟ ਹਾਈਵੇ ਅਤੇ ਮੋਗਾ ਨੂੰ ਜਾਂਦੇ ਨੈਸ਼ਨਲ ਹਾਈਵੇ ਦੀ ਸਾਂਝੀ ਸੜਕ ਉਤੇ ਲਗਾਇਆ ਹੋਇਆ ਹੈ, ਜਿਸਦਾ ਕਿਸਾਨ ਜਥੇਬੰਦੀ ਨੇ ਇਤਰਾਜ਼ ਜਤਾਇਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਟੋਲ ਪਲਾਜ਼ਾ ਸਿਰਫ਼ ਨੈਸ਼ਨਲ ਹਾਈਵੇ ਉਪਰ ਹੀ ਲਗਾਇਆ ਜਾ ਸਕਦਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੋਰਚਾ ਜਿੱਤ ਵੱਲ ਵਧ ਰਿਹਾ ਹੈ, ਪਰ ਧਰਨਾ ਉਦੋਂ ਤੱਕ ਨਹੀਂ ਚੱਕਿਆ ਜਾਵੇਗਾ, ਜਦੋਂ ਤੱਕ ਇਹ ਟੌਲ ਪੱਕੇ ਤੌਰ ਤੇ ਇਸ ਜਗ੍ਹਾ ਤੋਂ ਪੁੱਟਿਆ ਨਹੀਂ ਜਾਂਦਾ।

  1. Raghav-Parineeti ਦੀ ਮੰਗਣੀ 'ਚ ਪਹੁੰਚਣ ਤੇ ਸਵਾਲਾਂ ਵਿੱਚ ਘਿਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਵਲਟੋਹਾ ਨੇ ਕਿਹਾ- "ਕੌਮ ਦਾ ਰੱਬ ਰਾਖਾ"
  2. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ
  3. ਅੰਮ੍ਰਿਤਸਰ 'ਚ ਹੋਟਲ ਚਾਲਕ ਨੂੰ ਅਗਵਾ ਕਰਨ ਵਾਲੇ ਕਾਬੂ, ਪੁਲਿਸ ਨੇ ਹਥਿਆਰ ਵੀ ਕੀਤੇ ਬਰਾਮਦ

262 ਦਿਨਾਂ ਤੋਂ ਚੱਲ ਰਿਹਾ ਸੀ ਕਿਸਾਨਾਂ ਦਾ ਧਰਨਾ :ਇਸ ਮੌਕੇ ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ 262 ਦਿਨਾਂ ਤੋਂ ਇਸ ਟੋਲ ਪਲਾਜ਼ਾ ਨੂੰ ਇਸ ਜਗ੍ਹਾ ਤੋਂ ਪੁੱਟਣ ਲਈ ਸੰਘਰਸ਼ ਕਰ ਰਹੀ ਹੈ, ਕਿਉਂਕਿ ਇਹ ਟੋਲ ਪਲਾਜ਼ਾ ਸਿਰਫ਼ ਨੈਸ਼ਨਲ ਹਾਈਵੇ ਉਤੇ ਲਗਾਇਆ ਜਾਣਾ ਚਾਹੀਦਾ ਸੀ, ਪਰ ਇਸਨੂੰ ਸਟੇਟ ਹਾਈਵੇ ਨਾਲ ਜੋੜ ਰੱਖਿਆ ਸੀ, ਜਿਸ ਕਰਕੇ ਉਹ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਸੀ। ਪਿਛਲੇ ਅੱਠ ਮਹੀਨਿਆਂ ਤੋਂ ਟੋਲ ਦਾ ਕੰਮ ਬੰਦ ਹੈ ਅਤੇ ਲੋਕਾਂ ਨੂੰ ਮੁਫ਼ਤ ਲੰਘਾਇਆ ਜਾ ਰਿਹਾ ਹੈ।

ਟੋਲ ਪੁੱਟਣ ਤਕ ਜਾਰੀ ਰਹੇਗਾ ਪ੍ਰਦਰਸ਼ਨ :ਉਨ੍ਹਾਂ ਕਿਹਾ ਕਿ ਬਰਨਾਲਾ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਇੱਕ ਲਿਖਤੀ ਪੱਤਰ ਦੇ ਕੇ ਭਰੋਸਾ ਦਿੱਤਾ ਸੀ ਕਿ ਇਸ ਟੋਲ ਨੂੰ ਦੋ ਮਹੀਨਿਆਂ ਦੇ ਅੰਦਰ ਇਸ ਜਗ੍ਹਾ ਤੋਂ ਪੁੱਟ ਕੇ ਹੋਰ ਜਗ੍ਹਾ ਲਗਾ ਦਿੱਤਾ ਜਾਵੇਗਾ, ਪਰ ਪ੍ਰਸ਼ਾਸਨ ਦੇ ਪੱਤਰ ਉਤੇ ਭਰੋਸੇ ਨੂੰ ਸਾਢੇ ਤਿੰਨ ਮਹੀਨੇ ਦਾ ਸਮਾਂ ਬੀਤ ਚੱਲਿਆ ਹੈ, ਜਿਸ ਕਰਕੇ ਉਹ ਹੁਣ ਸੰਘਰਸ਼ ਨੂੰ ਤੇਜ਼ ਕਰਨ ਦੀ ਤਿਆਰੀ ਵਿੱਚ ਹਨ। ਉਹਨਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਨੇ ਇਸ ਟੋਲ ਨੂੰ ਮੋਗਾ ਰੋਡ ਤੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਉਹ ਆਪਣਾ ਧਰਨਾ ਖ਼ਤਮ ਨਹੀਂ ਕਰਨਗੇ। ਜਿੰਨਾ ਸਮਾਂ ਇਸ ਟੋਲ ਨੂੰ ਇੱਥੋਂ ਪੁੱਟਿਆ ਨਹੀਂ ਜਾਂਦਾ, ਉਹਨਾਂ ਦਾ ਮੋਰਚਾ ਜਾਰੀ ਰਹੇਗਾ।

ABOUT THE AUTHOR

...view details