ਬਰਨਾਲਾ:ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇੱਕ ਨੌਜਵਾਨ ਦੀ 2 ਮਾਰਚ ਨੂੰ ਯੂਕਰੇਨ ਵਿੱਚ ਮੌਤ ਹੋ ਗਈ ਸੀ। ਜਿਸਦੇ ਬਾਅਦ ਸ਼ਨੀਵਾਰ ਨੂੰ ਮ੍ਰਿਤਕ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਲਿਆਂਦੀ ਗਈ ਹੈ। ਚੰਦਨ ਦੇ ਪਰਿਵਾਰ ਅਤੇ ਸਾਰੇ ਸ਼ਹਿਰ ਨਿਵਾਸੀਆ ਨੇ ਨਮ ਅੱਖਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ।
ਜਾਣਕਾਰੀ ਅਨੁਸਾਰ 22 ਸਾਲਾਂ ਦੇ ਚੰਦਨ ਜਿੰਦਲ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਦੇ ਵਿਨੀਸੀਆ ਸ਼ਹਿਰ ਗਿਆ ਹੋਇਆ ਸੀ। ਜਿੱਥੋਂ ਉਹਨਾਂ ਨੂੰ 2 ਫ਼ਰਵਰੀ ਨੂੰ ਸੁਨੇਹਾ ਮਿਲਿਆ ਕਿ ਚੰਦਨ ਗੰਭੀਰ ਬੀਮਾਰ ਹੋ ਗਿਆ ਹੈ ਅਤੇ ਉਸਦੇ ਤੁਰੰਤ ਆਪਰੇਸ਼ਨ ਦੀ ਲੋੜ ਹੈ। ਜਿਸਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪ੍ਰਵਾਨਗੀ ਮੋਬਾਇਲ ਰਾਹੀਂ ਦੇ ਦਿੱਤੀ ਸੀ ਅਤੇ ਆਪਰੇਸ਼ਨ ਹੋ ਗਿਆ।
ਇਸ ਉਪਰੰਤ ਚੰਦਨ ਦਾ ਪਿਤਾ ਸ਼ੀਸ਼ਨ ਜਿੰਦਲ ਅਤੇ ਤਾਇਆ ਕ੍ਰਿਸ਼ਨ ਗੋਪਾਲ ਯੂਕਰੇਨ ਆਪਣੇ ਬੱਚੇ ਦੀ ਸੰਭਾਲ ਲਈ ਗਏ। ਉਸ ਸਮੇਂ ਯੂਕਰੇਨ ਦੇ ਹਾਲਤ ਸਥਿਰ ਸਨ ਅਤੇ ਅਸੀਂ ਯੂਕਰੇਨ ਦੀ ਰਾਜਧਾਨੀ ਕੀਵ ਏਅਰਪੋਰਟ ਤੇ ਉਤਰੇ ਅਤੇ ਆਪਣੇ ਬੱਚੇ ਚੰਦਨ ਕੋਲ ਹਸਪਤਾਲ ਵਿੱਚ ਗਏ। ਉਹ ਯੂਕਰੇਨ ਦੀ ਵਿਨੀਸੀਆ ਸਟੇਟ ਵਿੱਚ ਰਹਿ ਰਹੇ ਸੀ, ਉਥੇ ਰੂਸ-ਯੂਕਰੇਨ ਯੁੱਧ ਦਾ ਬਹੁਤਾ ਪ੍ਰਭਾਵ ਨਹੀਂ ਸੀ। ਹਰ ਤਰ੍ਹਾਂ ਦੀ ਸਿਹਤ ਅਤੇ ਹੋਰ ਸਹੂਲਤ ਮਿਲ ਰਹੀ ਸੀ।