ਬਰਨਾਲਾ: ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਨਾਲ ਪੰਜਾਬ ਵਿੱਚ ਜਸ਼ਨਾਂ ਵਾਲਾ ਮਾਹੌਲ ਹੈ। ਉੱਥੇ ਹੀ, ਬਰਨਾਲਾ ਵਿੱਚ ਵੀ ਢੋਲ ਦੀ ਧਮਕ 'ਤੇ ਆਪ ਵਰਕਰ ਨੱਚਦੇ ਵੇਖੇ ਜਾ ਰਹੇ ਹਨ। ਬਰਨਾਲਾ ਤੋਂ ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ ਮੀਤ ਹੇਅਰ ਦੀ ਅਗਵਾਈ ਵਿਚ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ। ਮੀਤ ਹੇਅਰ ਨੇ ਇਸ ਨੂੰ ਸੱਚ ਅਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ।
ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ 'ਤੇ ਲੋਕਾਂ ਨੇ ਮੋਹਰ ਲਗਾਈ ਗਈ। ਦਿੱਲੀ ਦੇ ਲੋਕਾਂ ਨੇ ਭਾਜਪਾ ਦੀਆਂ ਫਿਰਕੂ ਨੀਤੀਆਂ ਅਤੇ ਧਰਮ ਦੀ ਰਾਜਨੀਤੀ ਨੂੰ ਨਕਾਰਿਆ ਹੈ।