ਬਰਨਾਲਾ: ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ (african swine fever) ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਡੀਸੀ ਬਰਨਾਲਾ ਹਰੀਸ਼ ਨਈਅਰ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।
ਬਰਨਾਲਾ ਦੇ ਪਿੰਡ ਧਨੌਲਾ ਤੋਂ ਭੇਜੇ ਗਏ ਸੈਂਪਲ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਹੋਈ ਪੁਸ਼ਟੀ - ਸੰਕ੍ਰਮਣ ਜ਼ੋਨ
ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ (african swine fever) ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ (The area was declared an affected zone) ਐਲਾਨ ਦਿੱਤਾ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਫਰੀਕਨ ਦੇ ਫਲੂ ਦੇ ਮੱਦੇਨਜ਼ਰ ਸਾਰੇ ਬਣਦੇ ਕਦਮ ਚੁੱਕੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" (Contagion zone) ਅਤੇ 1 ਤੋਂ 10 ਕਿਲੋਮੀਟਰਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਐਲਾਨਿਆ ਗਿਆ ਹੈ। ਇਸ ਖੇਤਰ ਤੋਂ ਕੋਈ (Pork samples) ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੋਲੇ, AAP ਹਰ ਚੀਜ਼ ਨੂੰ ਫਿਲਮ ਬਣਾ ਕੇ ਕਰਦੇ ਨੇ ਪੇਸ਼