ਪੰਜਾਬ

punjab

ETV Bharat / state

ਮੰਗਾਂ ਪੂਰੀਆਂ ਨਾ ਹੋਣ 'ਤੇ ਸੂਬੇ ਭਰ 'ਚ ਵਕੀਲਾਂ ਦੀ ਹੜਤਾਲ

ਬਰਨਾਲਾ: 'ਬਾਰ ਕੌਂਸਲ ਆਫ਼ ਇੰਡੀਆਂ' ਦੇ ਸੱਦੇ 'ਤੇ ਪੰਜਾਬ ਭਰ ਦੇ ਵਕੀਲਾਂ ਨੇ ਅੱਜ ਹੜਤਾਲ ਕੀਤੀ ਹੈ। ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਠੱਪ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਸਾਹਮਣੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।

ਮੰਗਾਂ ਪੂਰੀਆਂ ਨਾ ਹੋਣ 'ਤੇ ਸੂਬੇ ਭਰ 'ਚ ਵਕੀਲਾਂ ਦੀ ਹੜਤਾਲ

By

Published : Feb 12, 2019, 2:21 PM IST

ਪ੍ਰੈਸ ਨਾਲ ਗੱਲਬਾਤ ਕਰਦਿਆ ਵਕੀਲਾਂ ਨੇ ਦੱਸਿਆ ਕਿ ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਮੋਦੀ ਸਰਕਾਰ ਕੋਲ ਵਕੀਲ ਭਾਈਚਾਰੇ ਦੀਆਂ ਮੰਗਾਂ ਨੂੰ ਚੁੱਕਿਆ ਗਿਆ ਸੀ ਪਰ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਕੀਲਾਂ ਦੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਕਾਰਨ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਹ ਹਨ ਮੰਗਾਂ:

  • ਉਨਾਂ ਨੇ ਮੰਗ ਕੀਤੀ ਕਿ ਅਦਲਾਤ ਵਿੱਚ ਨਵੇਂ ਆਉਂਦੇ ਵਕੀਲਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ।
  • ਵਕੀਲਾਂ ਦਾ ਮੈਡੀਕਲ ਬੀਮਾ 25 ਹਜ਼ਾਰ ਤੋਂ ਵਧਾ ਕੇ 10 ਲੱਖ ਰੁਪਏ ਦਾ ਕੀਤਾ ਜਾਵੇ।
  • ਇਸ ਦੇ ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਵਕੀਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ।
    ਮੰਗਾਂ ਪੂਰੀਆਂ ਨਾ ਹੋਣ 'ਤੇ ਸੂਬੇ ਭਰ 'ਚ ਵਕੀਲਾਂ ਦੀ ਹੜਤਾਲ

ਉਨਾਂ ਦੱਸਿਆ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਬਾਰ ਕੌਂਸਲ ਆਫ਼ ਇੰਡੀਆਂ ਦੇ ਉਲੀਕੀ ਰਣਨੀਤੀ ਤਹਿਤ ਹੋਰ ਤੀਖਾ ਸੰਘਰਸ਼ ਕਰਨਗੇ।

ABOUT THE AUTHOR

...view details