ਬਰਨਾਲਾ :ਆੜ੍ਹਤੀਆ ਐਸੋਸੀਏਸ਼ਨ ਤਪਾ ਦੀ ਅੱਜ ਅਹਿਮ ਬੈਠਕ ਹੋਈ। ਇਸ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਦੀ ਪ੍ਰਧਾਨਗੀ ਹੇਠ ਹੋਈ ਮਿਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਪੱਧਰ 'ਤੇ 11 ਅਕਤੂਬਰ ਨੂੰ ਹੜਤਾਲ ਹੋਵੇਗੀ। ਇਸ ਫੈਸਲੇ ਤੋਂ ਬਾਅਦ ਰਨਣਿਤੀ ਉਲੀਕੀ ਗਈ। ਆੜ੍ਹਤੀਆਂ ਨੇ ਇਹ ਫੈਸਲਾ ਸਰਕਾਰ ਦੀ ਢਿਲੀ ਕਾਰਗੁਜ਼ਾਰੀ ਤੋਂ ਬਾਅਦ ਲਿਆ ਹੈ। ਆੜ੍ਹਤੀਆਂ ਨੇ ਦੱਸਿਆ ਕਿ ਹੱੜਤਾਲ 'ਤੇ ਜਾਣ ਦਾ ਮੁੱਖ ਕਾਰਨ, ਮੋਗਾ ਜ਼ਿਲ੍ਹੇ 'ਚ ਵਿਕੀ ਕਣਕ 'ਤੇ ਹਾਲੇ ਤੱਕ ਦਾਮ ਨਾ ਦੇਣਾ ਹੈ। ਆੜ੍ਹਤੀਆਂ ਮੰਗ ਕੀਤੀ ਕਿ 2.50 ਫ਼ੀਸਦੀ ਦਾਮ ਯਕੀਨੀ ਬਣਾਇਆ ਜਾਵੇ, ਮੰਡੀਆਂ 'ਚ ਬਾਇਓਮੈਟਰਿਕ ਦਾ ਕੰਮ ਮੰਡੀਕਰਨ ਬੋਰਡ ਕਰੇ, ਜਿਸ 'ਚ ਸਾਰੇ ਆੜਤੀਆਂ ਵੱਲੋਂ ਹੱਥ ਖੜੇ ਕਰਕੇ ਵਿਸ਼ਵਾਸ ਦਿੱਤਾ ਗਿਆ ਕਿ ਜਿਸ ਤਰਾਂ ਪੰਜਾਬ ਪੱਧਰ 'ਤੇ ਫੈਸਲਾ ਹੋਵੇਗਾ।
Aartiya Association strike: ਬਰਨਾਲਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਨੇ 11 ਅਕਤੂਬਰ ਨੂੰ ਹੜਤਾਲ ਦਾ ਕੀਤਾ ਐਲਾਨ - Artis on strike in barnala
ਆੜ੍ਹਤੀਆਂ ਵੱਲੋਂ ਬਰਨਾਲਾ ਵਿਖੇ 11 ਅਕਤੂਬਰ ਨੂੰ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਹੜਤਾਲ ਸਬੰਧੀ ਤਪਾ ਵਿੱਚ ਅੱਜ ਰਣਨੀਤੀ ਉੱਤੇ ਵਿਚਾਰ ਚਰਚਾ ਕੀਤੀ ਗਈ। ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ। (Artis on strike in barnala)
Published : Oct 8, 2023, 2:30 PM IST
ਸਰਕਾਰ ਹਰ ਜਾਇਜ਼ ਮੰਗ ਮੰਨ ਲਵੇ :ਇਸ ਮੌਕੇ ਆੜਤੀਆਂ ਨੇ ਕਿਹਾ ਕਿ ਜੇਕਰ ਹੜ੍ਹਤਾਲ ਹੁੰਦੀ ਹੈ ਤਾਂ ਸਮੂਹ ਭਾਈਚਾਰਾ ਹੜ੍ਹਤਾਲ ਵਿੱਚ ਸ਼ਾਮਿਲ ਹੋਵੇਗਾ। ਸਰਕਾਰ ਨੂੰ ਹਰ ਜਾਇਜ਼ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ। ਵੱਡੇ ਪੱਧਰ 'ਤੇ ਜੋ ਵੀ ਫੈਸਲਾ ਲਿਆ ਗਿਆ ਉਸ ਨੂੰ ਪੱਕੇ ਤੌਰ 'ਤੇ ਮੰਨਿਆ ਜਾਵੇਗਾ। ਉਨਾਂ ਕਿਹਾ ਕਿ ਆੜਤੀਆਂ ਨੂੰ ਆਪਣੇ ਕੰਮਕਾਰ ਦੇ ਦੌਰਾਨ ਜੋ ਵੀ ਦਰਪੇਸ਼ ਮੁਸ਼ਕਲਾਂ ਆ ਰਹੀਆਂ ਹਨ, ਉਹਨਾਂ ਦੇ ਹੱਲ ਲਈ ਸਰਕਾਰ ਨੂੰ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਲੋੜ ਹੈ। ਜਿਸ ਨਾਲ ਸਮੂਹ ਭਾਈਚਾਰੇ ਨੂੰ ਸਹੂਲਤ ਦਿੱਤੀ ਜਾ ਸਕੇ। ਮੰਡੀਆਂ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕਰਨਾ ਸਰਕਾਰ ਦੀ ਜਿੰਮੇਦਾਰੀ ਹੈ। ਸਰਕਾਰ ਨੂੰ ਆਪਣੇ ਰਵਈਏ ਵਿੱਚ ਬਦਲਾਓ ਲਿਆਉਣਾ ਚਾਹੀਦਾ ਹੈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਨਾਲ ਸਹੀ ਤਰੀਕੇ ਨਾਲ ਕੰਮ ਚੱਲ ਸਕੇ। ਇਸ ਮੌਕੇ ਤੇ ਸਮੂਹ ਆੜਤੀਆਂ ਵੱਲੋਂ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਸਾਰੇ ਭਾਈਚਾਰੇ ਨੂੰ ਇਕੱਠੇ ਰਹਿਣ ਦਾ ਭਰੋਸਾ ਦਿੱਤਾ ਗਿਆ। ਉਨਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਾਇਜ ਮੰਗਾਂ ਵੱਲ ਅਗਰ ਧਿਆਨ ਨਹੀਂ ਦਿੱਤਾ ਗਿਆ ਤਾਂ ਇਸ ਦੀ ਜਿੰਮੇਦਾਰੀ ਸਰਕਾਰ ਦੀ ਹੋਵੇਗੀ।
- IND vs AUS Update: ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਹੋਵੇਗਾ ਸਖ਼ਤ ਮੁਕਾਬਲਾ, ਜਾਣੋ ਕਿਸ ਦੀ ਹੋਵੇਗੀ ਜਿੱਤ ? ਕੀ ਕਹਿੰਦੀ ਹੈ ਪਿੱਚ ਰਿਪੋਰਟ
- Labour Protest: ਝੋਨੇ ਦਾ ਸੀਜਨ ਸ਼ੁਰੂ, ਮੰਡੀਆਂ 'ਚ ਖੱਜਲ ਹੋ ਰਹੇ ਕਿਸਾਨ !, ਦਸ ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ
- CM Mann Reaction on SYL: SYL 'ਤੇ SC ਦੀ ਟਿੱਪਣੀ ਮਗਰੋਂ CM ਭਗਵੰਤ ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਖੁੱਲ੍ਹਾ ਚੈਲੰਜ਼
ਇਸ ਮੌਕੇ ਦੀਪਕ ਬੰਸਲ ਪ੍ਰਧਾਨ ਵਪਾਰ ਮੰਡਲ ਤਪਾ, ਹੇਮਰਾਜ ਮੌੜ, ਤੇਲੂਰਾਮ, ਦੁਸ਼ਯੰਤ ਮਿੱਤਲ, ਸੰਜੀਵ ਕੁਮਾਰ ਉਗੋ, ਸੋਨੂ ਜੈਨ, ਵਕੀਲ ਬਦਰਾ, ਭੂਸ਼ਣ ਮਿੱਤਲ, ਰਕੇਸ਼ ਕੁਮਾਰ ਭੈਣੀ, ਬਿੱਟੂ ਭੈਣੀ, ਜਨਕ ਰਾਜ ਮੌੜ, ਬੱਬੂ ਮਲੋਟ, ਵਿਜੇ ਐਮਸੀ ਅਤੇ ਹੋਰ ਬਹੁਤ ਸਾਰੇ ਆੜਤੀਏ ਹਾਜ਼ਰ ਸਨ।