ਬਰਨਾਲਾ: ਮਜ਼ਦੂਰ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੇ ਘਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਹ ਧਰਨਾ ਉਨ੍ਹਾਂ ਪੀਆਰਟੀਸੀ ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਲਗਾਇਆ ਗਿਆ।
ਆਪ ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ੍ਹਨ ਵਾਲੇ ਲੋਕਾਂ ਲਈ 50 ਲੱਖ ਦੀ ਸਹਾਇਤਾ ਦਾ ਐਲਾਨ ਕੀਤਾ ਸੀ ਪਰ ਡਰਾਈਵਰ ਮਨਜੀਤ ਦੇ ਪਰਿਵਾਰ ਨੂੰ ਸਿਰਫ਼ 10 ਲੱਖ ਰੁਪਏ ਦੇ ਕੇ ਖਾਨਾਪੂਰਤੀ ਕੀਤੀ ਗਈ ਹੈ, ਜਿਸ ਕਰਕੇ ਡਰਾਈਵਰ ਮਨਜੀਤ ਦੇ ਪਰਿਵਾਰ ਨੂੰ 50 ਲੱਖ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਆਮ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੀਆਰਟੀਸੀ ਦਾ ਡਰਾਈਵਰ ਮਨਜੀਤ ਸਿੰਘ ਹਜ਼ੂਰ ਸਾਹਿਬ ਵਿੱਚ ਫ਼ਸੀ ਸਿੱਖ ਸੰਗਤ ਨੂੰ ਲੈਣ ਸਰਕਾਰ ਦੇ ਆਦੇਸ਼ਾਂ ’ਤੇ ਪੀਆਰਟੀਸੀ ਬੱਸ ਲੈ ਕੇ ਗਿਆ ਸੀ। ਉਸਦੀ ਰਸਤੇ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ। ਸਰਕਾਰ ਵੱਲੋਂ ਮਨਜੀਤ ਦੇ ਪਰਿਵਾਰ ਨੂੰ ਸਿਰਫ਼ 10 ਲੱਖ ਮਦਦ ਦਾ ਐਲਾਨ ਕੀਤਾ ਗਿਆ ਹੈ ਪਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਭੇਂਟ ਚੜ੍ਹਨ ਵਾਲੇ ਹਰ ਵਿਅਕਤੀ ਨੂੰ 50 ਲੱਖ ਦੀ ਆਰਥਿਕ ਮੱਦਦ ਦਾ ਐਲਾਨ ਕੀਤਾ ਸੀ।