ਪੰਜਾਬ

punjab

ETV Bharat / state

ਮੀਤ ਹੇਅਰ ਨੂੰ ਟਿਕਟ ਮਿਲਣ 'ਤੇ ਘਰ ਖੁਸ਼ੀ ਦਾ ਮਾਹੌਲ

ਆਪ ਨੇ 2022 ਦੀਆ ਚੋਣਾਂ (2022 elections) ਨੂੰ ਲੈ ਕੇ ਬਰਨਾਲਾ ਤੋਂ ਮੀਤ ਹੇਅਰ (Meet Heayer) ਫਿਰ ਤੋਂ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।

ਮੀਤ ਹੇਅਰ ਨੂੰ ਟਿਕਟ ਮਿਲਣ 'ਤੇ ਘਰ ਖੁਸ਼ੀ ਦਾ ਮਾਹੌਲ
ਮੀਤ ਹੇਅਰ ਨੂੰ ਟਿਕਟ ਮਿਲਣ 'ਤੇ ਘਰ ਖੁਸ਼ੀ ਦਾ ਮਾਹੌਲ

By

Published : Nov 12, 2021, 10:22 PM IST

ਬਰਨਾਲਾ: ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨਸਭਾ 2022 ਦੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ 10 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ (Meet Heayer) ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾ ਤੋਂ ਕੁਲਵੰਤ ਸਿੰਘ ਪੰਡੋਰੀ ਨੂੰ ਦੁਬਾਰਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਇਸ ਖ਼ਬਰ ਦੇ ਮਿਲਦੇ ਹੀ ਬਰਨਾਲਾ ਦੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦੇ ਬਰਨਾਲਾ ਮੀਤ ਹੇਅਰ (Meet Heayer) ਦੇ ਘਰ ਪਾਰਟੀ ਵਰਕਰਾਂ ਦੀ ਭੀੜ ਸ਼ੁਰੂ ਹੋ ਗਈ।

ਮੀਤ ਹੇਅਰ ਨੂੰ ਟਿਕਟ ਮਿਲਣ 'ਤੇ ਘਰ ਖੁਸ਼ੀ ਦਾ ਮਾਹੌਲ

ਮੀਤ ਹੇਅਰ ਨੇ ਵੀ ਪਾਰਟੀ ਹਾਈ ਕਮਾਂਡ ਅਤੇ ਸੰਗਰੂਰ ਬਰਨਾਲਾ ਦੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ (Bhagwant Singh Mann) ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ 2017 ਵਿੱਚ ਉਸਨੇ ਕਾਂਗਰਸ ਦੇ ਕੱਦਾਵਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਹਰਾਕੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਪਾਰਟੀ ਨੇ ਫਿਰ ਵਿਸ਼ਵਾਸ ਜਤਾਇਆ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਦਿਲੋਂ ਪਾਰਟੀ ਦੀ ਸੇਵਾ ਕਰੇਗਾ ਅਤੇ ਵੱਡੀ ਜਿੱਤ ਹਾਸਲ ਹੋਵੇਗੀ।

ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਇੱਕ-ਦੂਜੇ ਦਾ ਲੱਡੂ ਨਾਲ ਮੂੰਹ ਮਿੱਠਾ ਕਰਾਉਂਦੇ ਵੀ ਨਜ਼ਰ ਆਏ। ਉਥੇ ਹੀ ਉਨ੍ਹਾਂ ਮੀਤ ਹੇਅਰ ਨੂੰ ਇੱਕ ਵਾਰ ਫਿਰ ਵੱਡੇ ਬਹੁਮਤ ਦੇ ਨਾਲ ਜਿਤਾਉਣ ਦਾ ਦਾਅਵਾ ਵੀ ਕੀਤਾ।

ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

ABOUT THE AUTHOR

...view details