ਬਰਨਾਲਾ: ਯੂਪੀ ਦੇ ਲਖੀਮਪੁਰ ਖੀਰੀ ਘਟਨਾ (Lakhimpur Khiri incident in UP) ਦੇ ਰੋਸ ਵਜੋਂ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਨਾਲਾ ਆਮ ਆਦਮੀ ਪਾਰਟੀ (Aam Aadmi Party) ਵਲੋਂ ਕਚਹਰੀ ਚੌਂਕ ਵਿੱਚ ਬੀਜੇਪੀ ਦੀ ਯੂਪੀ ਅਤੇ ਕੇਂਦਰ ਸਰਕਾਰ (BJP's UP and Central government) ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ।
ਆਮ ਆਦਮੀ ਪਾਰਟੀ (Aam Aadmi Party) ਦੇ ਜਿਲਾ ਪ੍ਰਧਾਨ ਗੁਰਦੀਪ ਬਾਠ ਅਤੇ ਫੌਜੀ ਵਿੰਗ ਮਾਲਵਾ ਪ੍ਰਧਾਨ ਨੇ ਦੇਸ਼ ਦੀ ਕੇਂਦਰ ਸਰਕਾਰ (Central government) ਉੱਤੇ ਰੋਸ ਜ਼ਾਹਰ ਕਰਦੇ ਹੋਏ ਲਖੀਮਪੁਰ ਵਿੱਚ ਹੋਈ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਕਨੂੰਨ ਬਿੱਲਾਂ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।