ਬਰਨਾਲਾ: ਤਪਾ ਮੰਡੀ ਦੇ 22 ਸਾਲ ਦੇ ਨੌਜਵਾਨ ਗੁਰਜਿੰਦਰ ਸਿੰਘ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਪੁੱਤ ਦੀ ਮੌਤ ਦੇ ਦੁੱਖ ਵਿੱਚ ਬੈਠੇ ਪਿਤਾ ਜਗਤਾਰ ਸਿੰਘ, ਮਾਂ ਸੁਖਪਾਲ ਕੌਰ, ਦਾਦਾ ਹਰਦਮ ਸਿੰਘ ਅਤੇ ਦਾਦੀ ਸਮੇਤ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਮ੍ਰਿਤਕ ਨੌਜਵਾਨ ਗੁਰਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪੁੱਤਰ ਗੁਰਜਿੰਦਰ ਸਿੰਘ ਦੀ ਦੋ ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ ਅਤੇ ਉਨ੍ਹਾਂ ਨੇ ਅਨੰਦ ਕਾਰਜ ਕਰਵਾ ਕੇ ਵਿਆਹ ਕਰਵਾਇਆ ਸੀ। ਤਪਾ ਮੰਡੀ ਦੀ ਰਹਿਣ ਵਾਲੀ ਉਸ ਦੀ ਨੂੰਹ ਅਤੇ ਉਹਦੀ ਮਾਂ ਵੱਲੋਂ ਮ੍ਰਿਤਕ ਨੌਜਵਾਨ ਗੁਰਜਿੰਦਰ ਸਿੰਘ ਨੂੰ ਵਿਆਹ ਤੋਂ ਪੰਦਰਾਂ ਦਿਨਾਂ ਬਾਅਦ ਹੀ ਦਾਜ ਦਹੇਜ ਦਾ ਝੂਠਾ ਮੁਕੱਦਮਾ ਦਰਜ ਕਰਾਉਣ ਦੀਆਂ ਧਮਕੀਆਂ ਦੇ ਕੇ 2 ਲੱਖ ਰੁਪਏ ਦੀ ਮੰਗ ਕਰਕੇ ਬਲੈਕਮੇਲ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਨੂੰਹ ਬਿਨਾਂ ਦੱਸੇ ਸਵੇਰੇ ਹੀ ਘਰੋਂ ਚਲੀ ਗਈ ਜਿਸਤੋਂ ਬਾਅਦ ਆਪਣੀ ਮਾਂ ਦੇ ਕਹਿਣ 'ਤੇ ਪੁਲਿਸ ਨੂੰ ਝੂਠੀ ਦਰਖਾਸਤ ਦੇ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਦੋ ਲੱਖ ਰੁਪਏ ਦੀ ਮੰਗ ਕਰਕੇ ਬੇਇੱਜ਼ਤ ਕੀਤਾ। ਇਸ ਤੋਂ ਬਾਅਦ ਸਮੁੱਚੀ ਪੰਚਾਇਤ ਨੇ ਲੜਕੀ ਨੂੰ ਘਰ ਵਸਾਉਣ ਦੀ ਨਸੀਹਤ ਦਿੱਤੀ। ਉਨਾਂ ਕਿਹਾ ਕਿ ਆਪਣੀ ਨੂੰਹ ਨੂੰ ਘਰ ਰੱਖਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਲੜਕੀ ਅਤੇ ਮਾਂ ਵੱਲੋਂ ਲਗਾਤਾਰ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮ੍ਰਿਤਕ ਨੌਜਵਾਨ ਨੂੰ ਦੋ ਲੱਖ ਰੁਪਏ ਦੀ ਮੰਗ ਤੋਂ ਤੰਗ ਪ੍ਰੇਸ਼ਾਨ ਕੀਤਾ।