ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਇੱਕ ਅਦਾਲਤ ਨੇ ਇੱਕ ਚੈਕ ਬਾਊਂਸ ਦੇ ਮਾਮਲੇ ਵਿੱਚ ਇੱਕ ਔਰਤ ਨੂੰ ਜ਼ੁਰਮਾਨਾ ਕਰਨ ਦੇ ਨਾਲ-ਨਾਲ ਇੱਕ ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜਿਆ ਹੈ। ਕਪਿਲ ਦੇਵ ਸਿੰਗਲਾ ਐਡੀਸ਼ਨਲ ਸ਼ੈਸ਼ਨਜ਼ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਵਿੰਦਰ ਕੌਰ ਵਿਧਵਾ ਸੋਂਤੂ ਖਾਨ ਵਾਸੀ ਗਲੀ ਨੰਬਰ 5, ਸੇਖਾ ਰੋਡ, ਬਰਨਾਲਾ ਨੂੰ ਚੈੱਕ ਦੇ ਕੇਸ ਵਿੱਚ 1 ਸਾਲ ਦੀ ਸਖਤ ਸਜ਼ਾ ਅਤੇ 1,50,000 ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਚੈੱਕ ਡਿਸਆਨਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਧੀਰਜ ਕੁਮਾਰ ਬਰਨਾਲਾ ਨੇ ਦੱਸਿਆ ਕਿ ਮਦਨ ਲਾਲ ਪੁੱਤਰ ਦੁਰਗਾ ਦਾਸ ਵਾਸੀ ਬਰਨਾਲਾ ਨੇ ਮਿਤੀ 26-07-2016 ਨੂੰ 3,00,000 ਰੁਪਏ ਵਿੰਦਰ ਕੌਰ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਸ਼ਰਤ ਵਜੋਂ ਵਿੰਦਰ ਕੌਰ ਨੇ ਇੱਕ ਚੈਕ ਨੰਬਰੀ 392221 ਮਿਤੀ 20-09- 2016 ਨੂੰ 1,50,000 ਰੁਪਏ ਦਾ ਜਾਰੀ ਕਰ ਦਿੱਤਾ, ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਚੈੱਕ ਡਿਸਆਨਰ ਹੋ ਗਿਆ।
Woman Sentenced To Jail: ਬਰਨਾਲਾ 'ਚ ਚੈੱਕ ਬਾਊਂਸ ਦੇ ਮਾਮਲੇ ਵਿੱਚ ਔਰਤ ਨੂੰ ਜ਼ੁਰਮਾਨਾ, ਇੱਕ ਸਾਲ ਦੀ ਸਜ਼ਾ, ਭੇਜਿਆ ਜੇਲ੍ਹ - ਬਰਨਾਲਾ ਜ਼ਿਲ੍ਹਾ ਅਦਾਲਤ
ਬਰਨਾਲਾ ਵਿੱਚ ਜ਼ਿਲ੍ਹਾ ਅਦਾਲਤ ਨੇ ਇੱਕ ਔਰਤ ਨੂੰ ਚੈੱਕ ਬਾਊਂਸ ਹੋਣ ਉੱਤੇ ਜ਼ੁਰਮਾਨਾ ਸੁਣਾਉਣ ਦੇ ਨਾਲ-ਨਾਲ ਇੱਕ ਸਾਲ ਦੀ ਸਜ਼ਾ ਵੀ ਸੁਣਾ ਦਿੱਤੀ। ਇਸ ਫੈਸਲੇ ਤੋਂ ਬਾਅਦ ਔਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। (Jail for bounced check)
Published : Sep 1, 2023, 7:52 PM IST
ਹਰਜ਼ਾਨਾ ਨਾ ਭਰੇ ਜਾਣ ਕਾਰਣ ਜੇਲ੍ਹ: ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਮਦਨ ਲਾਲ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਵਿੰਦਰ ਕੌਰ ਦੇ ਖਿਲਾਫ ਇੱਕ ਸ਼ਿਕਾਇਤ ਦਰਜ਼ ਕਰਵਾ ਕੇ 138 ਐਨ.ਆਈ. ਐਕਟ ਤਹਿਤ ਅਦਾਲਤ ਮੈਡਮ ਸੁਰੇਖਾ ਡਡਵਾਲ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ, ਜੋ ਅਦਾਲਤ ਵੱਲੋਂ ਮਿਤੀ 01-03-2021 ਨੂੰ ਵਿੰਦਰ ਕੌਰ ਨੂੰ ਇੱਕ ਸਾਲ ਦੀ ਸਜ਼ਾ ਅਤੇ 1,50,000 ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਜਿਸ ਦੀ ਅਪੀਲ ਵਿੰਦਰ ਕੌਰ ਵੱਲੋਂ ਅਦਾਲਤ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨਜ਼ ਜੱਜ ਬਰਨਾਲਾ ਕੋਲ ਦਾਇਰ ਕੀਤੀ ਗਈ।
- Pen Down Strike: ESMA ਲਾਗੂ ਹੋਣ ਦੇ ਬਾਵਜੂਦ ਅੰਮ੍ਰਿਤਸਰ 'ਚ ਪਟਵਾਰ ਯੂਨੀਅਨ ਦੀ ਬਗਾਵਤ, ਕਲਮਛੋੜ ਹੜਤਾਲ ਦਾ ਕੀਤਾ ਐਲਾਨ
- Yaariyan 2 Movie Controversy: ਯਾਰੀਆਂ 2 ਫਿਲਮ ਦੇ ਅਦਾਕਾਰ ਅਤੇ ਡਾਇਰੈਕਟ 'ਤੇ ਮਾਮਲਾ ਦਰਜ, SGPC ਦੀ ਸ਼ਿਕਾਇਤ ਮਗਰੋਂ ਹੋਈ ਐੱਫਆਈਆਰ
- Asia Cup 2023 : ਭਾਰਤ-ਪਕਿਸਤਾਨ ਦੇ ਮਹਾਂ ਮੁਕਾਬਲੇ ਤੋਂ ਪਹਿਲਾਂ ਦਰਸ਼ਕਾਂ ਲਈ ਟਿਕਟ ਆਫਰ, ਇੱਕ ਟਿਕਟ 'ਤੇ ਵੇਖੋ ਦੋ-ਦੋ ਮੈਚ
ਜੋ ਅੱਜ ਅਦਾਲਤ ਵੱਲੋਂ ਮੁਦੱਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਵਿੰਦਰ ਕੌਰ ਨੇ ਜਾਣਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜੂਦ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ ਅਤੇ ਚੈਕ ਡਿਸਆਨਰ ਹੋਣ ਤੋਂ ਬਾਦ ਕਾਨੂੰਨੀ ਨੋਟਿਸ ਦਾ ਵੀ ਗਲਤ ਜਵਾਬ ਦਿੱਤਾ। ਮੁਲਜ਼ਮ ਵਿੰਦਰ ਕੌਰ ਨੂੰ ਉਕਤ ਕੇਸ ਵਿੱਚ 1 ਸਾਲ ਦੀ ਸਜ਼ਾ ਅਤੇ 1,50,000 ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਤੁਰੰਤ ਜੇਲ੍ਹ ਵਿੱਚ ਭੇਜ ਦਿੱਤਾ ਗਿਆ।