ਬਰਨਾਲਾ:ਭਦੌੜ 'ਚ ਇੱਕ ਕਬਾੜ ਦੀ ਦੁਕਾਨ ਲੱਗਣ ਨਾਲ ਵੱਡਾ ਨੁਕਸਾਨ ਹੋ ਗਿਆ। ਅੱਗ ਲੱਗਣ ਨਾਲ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਭਦੌੜ ਦੇ ਬਾਜਾਖਾਨਾ ਰੋਡ 'ਤੇ ਚਮਕੌਰ ਸਕਰੈਪ ਸਟੋਰ ਵਿਖੇ ਲੱਗੀ ਹੈ।ਸਵੇਰੇ ਸਮੇਂ ਇੱਕ ਚੌਂਕੀਦਾਰ ਨੂੰ ਇਸ ਅੱਗ ਲੱਗਣ ਬਾਰੇ ਪਤਾ ਲੱਗਿਆ, ਜਿਸਨੇ ਤੁਰੰਤ ਇਸਦੀ ਸੂਚਨਾ ਦੁਕਾਨਦੇ ਮਾਲਕ ਨੂੰ ਦਿੱਤੀ। ਦੁਕਾਨਦਾਰ ਅਤੇ ਆਸ ਪਾਸ ਦੇ ਲੋਕਾਂ ਨੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ। ਜਿਹਨਾਂ ਦੀ ਮੱਦਦ ਨਾਲ ਅੱਗ ਉਪਰ ਕਾਬੂ ਪਾਇਆ ਗਿਆ।
20 ਲੱਖ ਰੁਪਏ ਦਾ ਨੁਕਸਾਨ ਹੋ ਗਿਆ:ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੋਰ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਅੱਗ ਨਾਲ ਉਸਦਾ ਮਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਚਮਕੌਰ ਸਕਰੈਪ ਸਟੋਰ ਦੇ ਨਾਮ 'ਤੇ ਕਬਾੜ ਦੀ ਦੁਕਾਨ ਚਲਾ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਕੱਲ ਰਾਤ ਵੀ ਆਪਣੀ ਦੁਕਾਨ ਨੂੰ ਜਿੰਦਰਾ ਲਗਾ ਕੇ ਚਲਾ ਗਿਆ ਅਤੇ ਸਵੇਰੇ ਉਸ ਨੂੰ ਤਕਰੀਬਨ 5 ਵੱਜ ਕੇ 50 ਮਿੰਟ 'ਤੇ ਚੌਕੀਦਾਰਾਂ ਨੇ ਫੋਨ 'ਤੇ ਦੱਸਿਆ ਕਿ ਤੇਰੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਉਹ ਜਲਦੀ ਨਾਲ ਦੁਕਾਨ 'ਤੇ ਆ ਗਿਆ ਅਤੇ ਪੁਲਿਸ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ। ਜਦੋਂ ਉਸ ਨੇ ਦੁਕਾਨ ਖੋਲੀ ਤਾਂ ਦੁਕਾਨ ਅੰਦਰੋਂ ਧੂਏਂ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਜਦੋਂ ਅਸੀਂ ਦੁਕਾਨ ਦੇ ਜਿੰਦੇ ਖੋਲ੍ਹ ਕੇ ਸ਼ਟਰ ਚੁੱਕਿਆ ਤਾਂ ਦੁਕਾਨ ਅੰਦਰ ਅੱਗ ਲੱਗੀ ਹੋਈ ਸੀ।