ਪੰਜਾਬ

punjab

By

Published : Jul 5, 2022, 10:19 PM IST

ETV Bharat / state

ਪਲੇਅ-ਵੇਅ ਸਕੂਲ ’ਚ ਸ਼ਾਰਟ ਸਰਕਟ ਹੋਣ ਕਾਰਨ ਮੱਚਿਆ ਹੜਕੰਪ!

ਬਰਨਾਲਾ ਦੇ ਇੱਕ ਨਿੱਜੀ ਪਲੇਅ ਵੇਅ ਸਕੂਲ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਸਕੂਲ ਵਿੱਚ ਭਗਦੜ ਮੱਚੀ ਗਈ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁਸ਼ੱਕਤ ਬਾਅਦ ਸਾਰੇ ਬੱਚਿਆਂ ਸੁਰੱਖਿਅਤ ਸਕੂਲਾਂ ਤੋਂ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਸਕੂਲ ਦੇ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹੋ ਰਹੇ ਹਨ।

ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ
ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ

ਬਰਨਾਲਾ: ਪਿਛਲੇ ਕਾਫੀ ਸਮੇਂ ਤੋਂ ਬਰਨਾਲਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਚੱਲ ਰਹੇ ਇੱਕ ਨਾਮੀ ਨਿੱਜੀ ਸਕੂਲ ਦੀ ਬ੍ਰਾਂਚ ਪਲੇਅ-ਵੇਅ ਸਕੂਲ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਸਕੂਲ ਦੀ ਇਮਾਰਤ ਵਿੱਚ ਭਗਦੜ ਮੱਚ ਗਈ। ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸਾਰਾ ਸਕੂਲ ਹਨੇਰੇ ਅਤੇ ਧੂੰਏਂ ਵਿੱਚ ਤਬਦੀਲ ਹੋ ਗਿਆ, ਜਿਸਦਾ ਪਤਾ ਲੱਗਦਿਆਂ ਹੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਸਕੂਲ ਪਹੁੰਚੇ।

ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ

ਘਟਨਾ ਦੌਰਾਨ ਭਾਵੇਂ ਬੱਚੇ ਵਾਲ-ਵਾਲ ਬਚ ਗਏ, ਪਰ ਬੱਚੇ ਡਰ ਗਏ ਅਤੇ ਰੋਅ ਰਹੇ ਸਨ। ਇਸ ਮੌਕੇ 'ਤੇ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦਾ ਬੁਰਾ ਹਾਲ ਹੈ। ਸਕੂਲ ਪ੍ਰਬੰਧਕਾਂ ਵੱਲੋਂ ਇਸ ਘਟਨਾ ਬਾਰੇ ਸਾਨੂੰ ਨਾ ਦੱਸਣ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਘਟਨਾ ਹੋਰ ਵੀ ਵੱਡੀ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਜ਼ਰੂਰ ਇਸ ਸਬੰਧੀ ਮਾਪਿਆਂ ਨੂੰ ਦੱਸਿਆ ਜਾਣਾ ਚਾਹੀਦਾ ਸੀ।

ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ

ਜਦੋਂ ਇਸ ਸਾਰੀ ਘਟਨਾ ਸਬੰਧੀ ਸਕੂਲ ਪ੍ਰਬੰਧਕਾਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਜਿੰਮੇਵਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਹਾਦਸਾ ਮਾਮੂਲੀ ਸੀ, ਇਹ ਇੱਕ ਸ਼ਾਰਟ ਸਰਕਟ ਸੀ, ਜਿਸ ਨੂੰ ਕੰਟਰੋਲ ਕਰ ਲਿਆ ਗਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਕੋਲ ਐਨ.ਓ.ਸੀ. ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਿਸੇ ਹੋਰ ਸਕੂਲ ਦੀ ਐਨ.ਓ.ਸੀ ਹੈ। ਇਸ ਸਕੂਲ ਦੀ ਐਨ.ਓ.ਸੀ ਨਹੀਂ ਹੈ।

ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ

ਇਸ ਪੂਰੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਸਕੂਲ ਨੂੰ ਕਿਸ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਾਮੀ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਕੂਲ ਵਿੱਚ ਐਨ.ਓ.ਸੀ ਦੀ ਘਾਟ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ

ਬਰਨਾਲਾ ਵਿਖੇ ਪਲੇਅ ਵੇਅ ਸਕੂਲ ਚ ਸ਼ਾਰਟ ਸਰਕਟ ਹੋਣ ਮੱਚੀ ਭਗਦੜ

ਇਹ ਵੀ ਪੜ੍ਹੋ: ਸਿੱਖ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਕਾਰਨ ਨੌਕਰੀ ਤੋਂ ਹਟਾਏ ਜਾਣ ਫੈਸਲੇ ਦੀ SGPC ਨੇ ਕੀਤੀ ਨਿਖੇਧੀ

ABOUT THE AUTHOR

...view details