ਪੰਜਾਬ

punjab

ETV Bharat / state

ਸੜਕ 'ਤੇ ਚੱਲਦੀ ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਸੜ੍ਹ ਕੇ ਹੋਈ ਸੁਆਹ - ਵੈਨ ਵਿੱਚ ਡਰਾਈਵਰ ਅਤੇ ਕੰਡਕਟਰ ਸਨ

ਬਰਨਾਲਾ ਵਿੱਚ ਸੜਕ ਉੱਤੇ ਚਲਦੀ ਸਕੂਲ ਵੈਨ ਨੂੰ ਅਚਾਨਕ ਅੱਗ ਲੱਗ (A school van on the road caught fire suddenly) ਗਈ ਅਤੇ ਅੱਗ ਲੱਗਣ ਕਾਰਣ ਸਕੂਲੀ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸਕੂਲ ਵੈਨ ਵਿੱਚ ਕੋਈ ਵੀ ਵਿਦਿਆਰਥੀ ਨਾ ਹੋਣ ਕਾਰਣ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

A school van caught fire on the road at Barnala
ਸੜਕ 'ਤੇ ਚੱਲਦੀ ਸਕੂਲ ਵੈਨ ਅੱਗ ਲੱਗਣ ਨਾਲ ਹੋਈ ਸੁਆਹ, ਵੈਨ 'ਚ ਵਿਦਿਆਰਥੀ ਨਾ ਹੋਣ ਕਾਰਣ ਟਲਿਆ ਵੱਡਾ ਹਾਦਸਾ

By

Published : Nov 7, 2022, 9:31 PM IST

ਬਰਨਾਲਾ: ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਉੱਤੇ ਸ਼ਾਰਟ ਸਰਕਟ ਕਾਰਨ ਸਕੂਲ ਵੈਨ ਨੂੰ ਅਚਾਨਕ(A school van on the road caught fire suddenly) ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਾਲੀ ਸਕੂਲ ਵੈਨ ਸੜ ਕੇ ਸੁਆਹ ਹੋ ਗਈ। ਅੱਗ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਬੁਝਾਇਆ। ਵੈਨ ਦੇ ਮਾਲਕ ਨੇ ਦੱਸਿਆ ਕਿ ਹਾਦਸਾ ਵੈਨ ਦੀ ਬੈਟਰੀ ਨੂੰ ਅੱਗ ਲੱਗਣ ( accident happened the battery of van catching fire)ਕਾਰਨ ਵਾਪਰਿਆ। ਵੈਨ ਵਿੱਚ ਕੋਈ ਸਕੂਲੀ ਬੱਚਾ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ।

ਸੜਕ 'ਤੇ ਚੱਲਦੀ ਸਕੂਲ ਵੈਨ ਅੱਗ ਲੱਗਣ ਨਾਲ ਹੋਈ ਸੁਆਹ, ਵੈਨ 'ਚ ਵਿਦਿਆਰਥੀ ਨਾ ਹੋਣ ਕਾਰਣ ਟਲਿਆ ਵੱਡਾ ਹਾਦਸਾ

ਇਸ ਸਬੰਧੀ ਸਕੂਲ ਵੈਨ ਦੇ ਮਾਲਕ ਭਗਵਾਨ ਸਿੰਘ ਨੇ ਦੱਸਿਆ ਕਿ ਸਕੂਲ ਵੈਨ ਬੱਚਿਆਂ ਨੂੰ ਛੱਡ ਕੇ ਵਾਪਿਸ ਆ ਰਹੀ ਸੀ ਕਿ ਅਚਾਨਕ ਵੈਨ ਦੀ ਬੈਟਰੀ ਨੂੰ ਅੱਗ ਲੱਗ ਗਈ, ਜਿਸਤੋਂ ਬਾਅਦ ਵੈਨ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਬੈਟਰੀ ਦੀਆਂ ਤਾਰਾਂ ਨੂੰ ਪੁੱਟ ਲਿਆ ਗਿਆ। ਪਰ ਉਦੋਂ ਤੱਕ ਸਕੂਲ ਵੈਨ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਲਪੇਟ (The van was completely engulfed in flames) ਵਿੱਚ ਲੈ ਲਿਆ ਸੀ।

ਸੜਕ 'ਤੇ ਚੱਲਦੀ ਸਕੂਲ ਵੈਨ ਅੱਗ ਲੱਗਣ ਨਾਲ ਹੋਈ ਸੁਆਹ, ਵੈਨ 'ਚ ਵਿਦਿਆਰਥੀ ਨਾ ਹੋਣ ਕਾਰਣ ਟਲਿਆ ਵੱਡਾ ਹਾਦਸਾ

ਉਨ੍ਹਾਂ ਦੱਸਿਆ ਕਿ ਸਕੂਲ ਵੈਨ ਨੂੰ ਅੱਗ ਬੁਝਾਉਣ ਲਈ ਫੈਕਟਰੀ ਦੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਣੀ ਆਦਿ ਪਾ ਕੇ ਅੱਗ ਉੱਤੇ ਕਾਬੂ ਪਾ ਲਿਆ। ਜਦਕਿ ਉਦੋਂ ਤੱਕ ਸਕੂਲ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਸੜਕ 'ਤੇ ਚੱਲਦੀ ਸਕੂਲ ਵੈਨ ਅੱਗ ਲੱਗਣ ਨਾਲ ਹੋਈ ਸੁਆਹ, ਵੈਨ 'ਚ ਵਿਦਿਆਰਥੀ ਨਾ ਹੋਣ ਕਾਰਣ ਟਲਿਆ ਵੱਡਾ ਹਾਦਸਾ

ਉਨ੍ਹਾਂ ਕਿਹਾ ਕਿ ਸਕੂਲ ਵੈਨ ਵਿੱਚ ਸਿਰਫ਼ ਡਰਾਈਵਰ ਅਤੇ ਕੰਡਕਟਰ ਹੀ ਸਨ (The van had a driver and a conductor) ਅਤੇ ਕੋਈ ਵੀ ਸਕੂਲੀ ਬੱਚਾ ਨਹੀਂ ਸੀ। ਅੱਗ ਲੱਗਣ ਕਾਰਨ ਡਰਾਈਵਰ ਅਤੇ ਕੰਡਕਟਰ ਵੀ ਉਸੇ ਸਮੇਂ ਵੈਨ ਵਿੱਚੋਂ ਬਾਹਰ ਨਿਕਲ ਗਏ ਸਨ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਸੜਕ 'ਤੇ ਚੱਲਦੀ ਸਕੂਲ ਵੈਨ ਅੱਗ ਲੱਗਣ ਨਾਲ ਹੋਈ ਸੁਆਹ, ਵੈਨ 'ਚ ਵਿਦਿਆਰਥੀ ਨਾ ਹੋਣ ਕਾਰਣ ਟਲਿਆ ਵੱਡਾ ਹਾਦਸਾ

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਤੱਖਦਰਸ਼ੀ ਜਗਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸਕੂਲ ਵੈਨ ਨੂੰ ਤੁਰੰਤ ਅੱਗ ਲੱਗ ਗਈ, ਜਿਸਤੋਂ ਬਾਅਦ ਸਕੂਲ ਦੀ ਵੈਨ ਦੀ ਅੱਗ ਉੱਤੇ ਉਨ੍ਹਾਂ ਦੀ ਫੈਕਟਰੀ ਦੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਸਕੂਲ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਅੱਗਜ਼ਨੀ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਅੰਮ੍ਰਿਤਪਾਲ, ਸੂਬੇ ਦੇ ਵਿਧਾਇਕ ਲਗਾ ਰਹੇ ਪਿਸਤੌਂਲਾਂ ਦੀ ਨੁਮਾਇਸ਼ !

For All Latest Updates

TAGGED:

ABOUT THE AUTHOR

...view details