ਬਰਨਾਲਾ: ਜ਼ਿਲ੍ਹੇ ਦੇ ਪਿੰਡ ਨੈਣੇਵਾਲ ਵਿਖੇ ਐਸਸੀ ਭਾਈਚਾਰੇ ਨਾਲ ਸਬੰਧਤ ਪਤੀ ਪਤਨੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ (husband and wife climbed on a water tank) ਗਏ। ਟੈਂਕੀ ਉਤੇ ਚੜਿਆ ਪਰਿਵਾਰ ਪਿੰਡ ਦੇ ਇੱਕ ਜਿੰਮੀਦਾਰ ਪਰਿਵਾਰ ਨਾਲ ਚੱਲ ਰਹੇ ਘਰ ਦੀ ਜਗ੍ਹਾ ਦੇ ਝਗੜੇ ਤੋਂ ਦੁਖੀ (land dispute) ਹੈ। ਉਨ੍ਹਾਂ ਨੇ ਪਿੰਡ ਦੇ ਇੱਕ ਜਿੰਮੀਦਾਰ ਉਪਰ ਲਗਾਏ ਧੱਕੇ ਨਾਲ ਜ਼ਮੀਨ ਦੱਬਣ ਅਤੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਨਸਾਫ਼ ਮਿਲਣ ਤੱਕ ਟੈਂਕੀ ਤੇ ਡਟਣ ਦਾ ਐਲਾਨ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਖੁਦਕੁਸ਼ੀ ਕਰ ਜਾਣਗੇ।
ਪਿੰਡ ਨੈਣੇਵਾਲ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੇ ਪਤੀ ਪਤਨੀ ਇਸ ਮੌਕੇ ਟੈਂਕੀ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ ਪਤੀ ਪਤਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਹੀ ਇਕ ਜਿੰਮੀਂਦਾਰ ਪਰਿਵਾਰ ਵੱਲੋਂ ਉਨ੍ਹਾਂ ਦੀ ਜਮੀਨ ਜਗ੍ਹਾ ਦੱਬੀ ਗਈ ਹੈ। ਉਥੇ ਸਾਡੇ ਅੰਮ੍ਰਿਤਧਾਰੀ ਲੜਕੇ ਨੂੰ ਆਪਣੇ ਘਰ ਬੁਲਾ ਕੇ ਉਸਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਉਹ ਹਰ ਪੁਲਿਸ ਅਧਿਕਾਰੀ ਕੋਲ ਇਨਸਾਫ਼ ਲਈ ਜਾ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਕੋਈ ਸੁਣਵਾਈ ਨਾ ਹੋਣ ਤੇ ਉਹ ਮਜਬੂਰ ਹੋ ਕੇ ਪਾਣੀ ਵਾਲੀ ਟੈਂਕੀ ਉਪਰ ਪੈਟਰੋਲ ਲੈ ਕੇ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦ ਉਪਰ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਟੈਂਕੀ ਤੋਂ ਛਾਲ ਮਾਰ ਦੇਣਗੇ।
ਪਿੰਡ ਨੈਣੇਵਾਲ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੇ ਪਤੀ ਪਤਨੀ ਉਥੇ ਇਸ ਮੌਕੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਪਿੰਡ ਦੇ ਕਿਸੇ ਵਿਅਕਤੀ ਤੋਂ ਜਗ੍ਹਾ ਖ਼ਰੀਦੀ ਸੀ ਪਰ ਇਸ ਪਰਿਵਾਰ ਨੂੰ ਕਬਜ਼ਾ ਗਲਤ ਜਗ੍ਹਾ ਤੇ ਕਰਵਾ ਦਿੱਤਾ ਜਿਸਦਾ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦਤ ਮਸਲੇ ਨੂੰ ਹੱਲ ਕਰਵਾਉਣ ਪੰਚਾਇਤ ਵਲੋਂ ਪੀੜਤ ਪਰਿਵਾਰ ਅਤੇ ਪ੍ਰਸਾਸ਼ਨ ਨਾਲ ਗੱਲ ਕੀਤੀ ਜਾ ਰਹੀ ਹੈ।
ਪਿੰਡ ਨੈਣੇਵਾਲ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੇ ਪਤੀ ਪਤਨੀ ਉਥੇ ਇਸ ਸਬੰਧੀ ਥਾਣਾ ਭਦੌੜ ਦੇ ਐਸਐਚਓ ਬਲਤੇਜ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਨੇ ਕੁੱਝ ਸਮਾਂ ਪਹਿਲਾਂ ਜਗ੍ਹਾ ਖ਼ਰੀਦ ਕੇ ਆਪਣਾ ਘਰ ਪਾਇਆ ਸੀ ਪਰ ਖ਼ਰੀਦੀ ਜਗ੍ਹਾ ਕਿਸੇ ਹੋਰ ਥਾਂ ਸੀ। ਬੂਟਾ ਸਿੰਘ ਦੇ ਘਰ ਦੀ ਜਗ੍ਹਾ ਕਿਸੇ ਵਿਅਕਤੀ ਵਲੋਂ ਖ਼ਰੀਦੀ ਗਈ ਸੀ, ਜੋ ਹੁਣ ਕਬਜ਼ਾ ਲੈਣਾ ਚਾਹੁੰਦਾ ਹੈ। ਇਸ ਮਸਲੇ ਨੂੰ ਕੁੱਝ ਦਿਨ ਪਹਿਲਾਂ ਸੁਲਝਾ ਦਿੱਤਾ ਗਿਆ ਸੀ। ਪਰ ਇਸਤੋਂ ਬਾਅਦ ਦੋਵਾਂ ਧਿਰਾਂ ਦਾ ਵਿਵਾਦ ਹੋ ਗਿਆ ਜਿਸ ਵਿੱਚ ਬੂਟਾ ਸਿੰਘ ਦੀ ਵਿਰੋਧੀ ਧਿਰ ਦੇ ਸੱਟ ਲੱਗ ਗਈ ਸੀ। ਇਸ ਘਟਨਾ ਤੋਂ ਬਾਅਦ ਅੱਜ ਬੂਟਾ ਸਿੰਘ ਤੇ ਉਸਦੀ ਪਤਨੀ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ। ਉਹਨਾਂ ਕਿਹਾ ਕਿ ਇੱਕ ਧਿਰ ਥਾਣੇ ਬੁਲਾਈ ਗਈ ਹੈ ਅਤੇ ਬੂਟਾ ਸਿੰਘ ਨੂੰ ਵੀ ਟੈਂਕੀ ਤੋਂ ਉਤਰ ਕੇ ਥੱਲੇ ਆ ਕੇ ਗੱਲ ਕਰਨ ਲਈ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਨਸ਼ੇ ਦੇ ਮੁੱਦੇ ਤੇ ਪਿੰਡ ਵਾਸੀਆਂ ਨੇ ਘੇਰਿਆ ਆਪ MLA, ਪੁਲਿਸ ਤੇ ਵਿਧਾਇਕ ਨੂੰ ਕੀਤੇ ਸਿੱਧੇ ਸਵਾਲ