ਪੰਜਾਬ

punjab

ETV Bharat / state

Profit with straw: ਪਿੰਡ ਵਜੀਦਕੇ ਕਲਾਂ ਦਾ ਅਗਾਂਹਵਧੂ ਕਿਸਾਨ ਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨ ਲਈ ਬਣਿਆ ਮਿਸਾਲ, ਕਮਾ ਰਿਹਾ ਲੱਖਾਂ - ਬਰਨਾਲਾ ਦੇ ਪਿੰਡ ਵਜੀਦਕੇ ਕਲਾਂ

Stubble burning: ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਦਾ ਕਿਸਾਨ ਜਗਦੀਪ ਸਿੰਘ ਪਿਛਲੇ ਇੱਕ ਦਹਾਕੇ ਤੋਂ ਪਰਾਲੀ ਨਹੀਂ ਸਾੜ ਰਿਹਾ, ਸਗੋਂ ਉਹ ਪਰਾਲੀ ਦੀ ਤੂੜ ਵੇਚਕੇ ਲੱਖਾਂ ਰੁਪਏ ਦਾ ਮੁਨਾਫਾ ਕਰ ਰਿਹਾ ਹੈ। ਕਿਸਾਨ ਜਗਦੀਪ ਸਿੰਘ ਨੇ ਹੋਰਾਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ।

A farmer of Wajidke Kalan village of Barnala is earning lakhs of rupees by selling straw
ਪਿੰਡ ਵਜੀਦਕੇ ਕਲਾਂ ਦਾ ਅਗਾਂਹਵਧੂ ਕਿਸਾਨ ਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨ ਲਈ ਬਣਿਆ ਮਿਸਾਲ

By ETV Bharat Punjabi Team

Published : Oct 16, 2023, 11:02 AM IST

ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਜਗਦੀਪ ਸਿੰਘ ਹੋਰਨਾਂ ਕਿਸਾਨਾ ਲਈ ਰਾਹ ਦਸੇਰਾ ਬਣਿਆ ਹੈ। ਉਹ ਪਿਛਲੇ ਇਕ ਦਹਾਕੇ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਾਂ ਅਤੇ ਤੂੜੀ ਨੂੰ ਵੇਚ ਕੇ ਮੁਨਾਫ਼ਾ ਕਮਾ ਰਿਹਾ ਹੈ। ਕਿਸਾਨਾਂ ਲਈ ਪ੍ਰੇਰਨ ਸਰੋਤ ਬਣ ਚੁੱਕੇ ਹਨ, ਬਾਕੀ ਕਿਸਾਨਾਂ ਨੂੰ ਵੀ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ।


ਹੋਰਨਾਂ ਕਿਸਾਨ ਲਈ ਮਿਸਾਲ:ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8-10 ਸਾਲਾਂ ਤੋਂ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਬਲਕਿ ਮਸ਼ੀਨਾਂ ਦੀ ਸਹਾਇਤਾ ਨਾਲ ਪਰਾਲੀ ਤੋਂ ਤੂੜੀ ਬਣਾ ਕੇ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਸ ਨੂੰ ਵੇਚ ਕੇ ਉਸਨੇ ਮੁਨਾਫ਼ਾ ਕਮਾਇਆ ਹੈ, ਉੱਥੇ ਹੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਸਨੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਹੈ, ਨਾਲ ਹੀ ਮਿੱਤਰ ਕੀੜਿਆਂ ਨੂੰ ਵੀ ਬਚਾਇਆ ਹੈ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਹੈ।


10 ਸਾਲਾਂ ਤੋਂ ਨਹੀਂ ਲਗਾ ਰਿਹਾ ਅੱਗ: ਉਨ੍ਹਾਂ ਦੱਸਿਆ ਕਿ 9 - 10 ਸਾਲ ਪਹਿਲਾਂ ਉਨ੍ਹਾਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਉਠਦੇ ਧੂਏਂ ਕਾਰਨ ਉਨ੍ਹਾਂ ਦੇ ਆਸ ਪਾਸ ਕਈ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੋ ਰਹੀ ਸੀ। ਉਸ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਮੈਂ ਆਪਣੇ ਖੇਤਾਂ ‘ਚ ਅੱਗ ਨਹੀਂ ਲਵਾਂਗਾ ਅਤੇ ਨਾ ਹੀ ਆਸ ਪਾਸ ਦੇ ਖੇਤਾਂ ‘ਚ ਲੱਗਣ ਦੇਵਾਂਗਾ।

ਕਿਸਾਨ ਪਰਾਲੀ ਦੀ ਤੂੜੀ ਵੇਚ ਲੈ ਰਿਹੈ ਮੁਨਾਫ਼ਾ: ਜਗਦੀਪ ਸਿੰਘ ਆਪਣੇ 10 ਕਿੱਲੇ ਦੇ ਖੇਤਾਂ ‘ਚ ਖੇਤੀ ਤੋਂ ਇਲਾਵਾ 60 ਕਿੱਲੇ ਜ਼ਮੀਨ ਠੇਕੇ ਉੱਤੇ ਲਈ ਕੇ ਖੇਤੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਤੂੜੀ ਬਣਾਉਣ ਉਪਰੰਤ ਜੋ ਰਹਿੰਦ ਖੂੰਹਦ ਬਚ ਜਾਂਦੀ ਹੈ ਉਸ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਉਸ ਤੋਂ ਖਾਦ ਦਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤੂੜੀ ਮੁੱਲਾਂਪੁਰ ਅਤੇ ਲੁਧਿਆਣਾ ਦੇ ਇਲਾਕਿਆਂ ‘ਚ 250 ਤੋਂ 300 ਪਾਰਟੀ ਕੁਇੰਟਲ ਦੇ ਹਿਸਾਬ ਨਾਲ ਵਿਕ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਖੇਤਾਂ ਚੋਂ ਮੁਨਾਫ਼ਾ ਕਮਾ ਰਿਹਾ ਹੈ।

ਕਿਸਾਨਾਂ ਨੂੰ ਅਪੀਲ: ਉਨ੍ਹਾਂ ਦੱਸਿਆ ਕਿ ਤੂੜੀ ਦਾ ਸੀਜ਼ਨ ਦੇ ਹਿਸਾਬ ਨਾਲ ਰੇਟ ਮਿਲ ਜਾਂਦਾ ਹੈ ਅਤੇ ਫੈਕਟਰੀਆਂ ਵਾਲੇ ਟਰਾਲੀਆਂ ਰਾਹੀਂ ਖੇਤ ਤੋਂ ਹੀ ਤੂੜੀ ਲੈ ਜਾਂਦੇ ਹਨ। ਕਿਸਾਨ ਜਗਦੀਪ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਧੂਏਂ ਨਾਲ ਦੁਰਘਟਨਾਵਾਂ ਹੋਣ ਦਾ ਖਤਰਾ ਵੱਧਦਾ ਹੈ ਅਤੇ ਸਾਹ ਦੀਆਂ ਬਿਮਾਰੀ ਵੀ ਲੱਗ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।

ABOUT THE AUTHOR

...view details