ਬਰਨਾਲਾ: ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਇਸ ਵਾਰ 11 ਮਾਰਚ ਵੀਰਵਾਰ ਨੂੰ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਬੀਤੀ ਸ਼ਾਮ ਬਰਨਾਲਾ ਸ਼ਹਿਰ ਤੋਂ ਸ਼ਿਵ ਭਗਤਾਂ ਦਾ ਇੱਕ ਵੱਡਾ ਕਾਫ਼ਲਾ ਹਰਿਦੁਆਰ ਲਈ ਰਵਾਨਾ ਹੋਇਆ। ਜਿਸ ਵਿੱਚ 8 ਤੋਂ 10 ਟਰੱਕ ਅਤੇ 125 ਸ਼ਿਵ ਭਗਤਾਂ ਦਾ ਇੱਕ ਜੱਥਾ ਸ੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਵਿੱਚੋਂ ਪੂਜਾ-ਅਰਚਨਾ ਅਤੇ ਆਰਤੀ ਤੋਂ ਬਾਅਦ ਬਮ ਬਮ ਬੋਲੇ ਦੇ ਸ਼ਲੋਕ ਗਾਉਂਦਾ ਹੋਇਆ ਰਵਾਨਾ ਹੋਇਆ।
ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਸ਼ਿਵ ਭਗਤਾਂ ਦਾ ਕਾਫ਼ਲਾ ਕਾਂਵੜ ਯਾਤਰਾ ਹੋਇਆ ਰਵਾਨਾ - left Haridwar for Kanwar
ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਇਸ ਵਾਰ 11 ਮਾਰਚ ਵੀਰਵਾਰ ਨੂੰ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਬੀਤੀ ਸ਼ਾਮ ਬਰਨਾਲਾ ਸ਼ਹਿਰ ਤੋਂ ਸ਼ਿਵ ਭਗਤਾਂ ਦਾ ਇੱਕ ਵੱਡਾ ਕਾਫ਼ਲਾ ਹਰਿਦੁਆਰ ਲਈ ਰਵਾਨਾ ਹੋਇਆ।
ਸ਼ਿਵ-ਪਾਰਵਤੀ ਵਿਆਹ ਦਿਵਸ ਨੂੰ ਸ਼ਿਵਰਾਤਰੀ ਦੇ ਰੂਪ 'ਚ ਹਿੰਦੂ ਭਾਈਚਾਰੇ ਵਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵਰਾਤਰੀ ਦੇ ਦਿਨ ਜ਼ਿਆਦਾਤਰ ਲੋਕ ਭਗਵਾਨ ਸ਼ਿਵ ਦਾ ਵਰਤ ਰੱਖਦੇ ਹਨ ਅਤੇ ਇਸ ਦਿਨ ਕਈ ਥਾਵਾਂ 'ਤੇ ਸ਼ਿਵ ਬਾਰਾਤ ਕੱਢੀ ਜਾਂਦੀ ਹੈ। ਇਹ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਭਗਤਾਂ ਵਲੋਂ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਕਾਂਵੜੀਏ ਆਪਣੇ-ਆਪਣੇ ਸ਼ਹਿਰਾਂ ਤੋਂ ਸ੍ਰੀ ਹਰਿਦੁਆਰ ਨਹਾਉਣ ਲਈ ਪਹੁੰਚਦੇ ਹਨ ਅਤੇ ਉੱਥੋਂ ਗੰਗਾਜਲ ਨੂੰ ਲੈ ਕੇ ਪੈਦਲ ਆਪਣੇ-ਆਪਣੇ ਸ਼ਹਿਰਾਂ ਦੀ ਯਾਤਰਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਕਾਂਵੜ ਪੈਦਲ ਵਾਲੇ ਸ਼ਰਧਾਲੂਆਂ ਦੀ ਸ਼ਿਵ ਸ਼ੰਕਰ ਭੋਲੇਨਾਥ ਹਰ ਇੱਛਾਵਾਂ ਪੂਰੀਆਂ ਕਰਦੇ ਹਨ। ਬਰਨਾਲਾ ਸ਼ਹਿਰ ਵਿੱਚੋਂ ਹਰ ਸਾਲਾਂ ਦੀ ਤਰ੍ਹਾਂ ਕਾਂਵੜੀਆਂ ਦਾ ਇੱਕ ਵੱਡਾ ਕਾਫਲਾ ਸ੍ਰੀ ਹਰਿਦੁਆਰ ਲਈ ਰਵਾਨਾ ਹੋਇਆ। ਇਸ ਕਾਫ਼ਲੇ ਵਿੱਚ ਤਕਰੀਬਨ 8 ਤੋਂ 10 ਟਰੱਕ ਅਤੇ ਸੋ ਤੋਂ ਵੱਧ ਸ਼ਿਵ ਭਗਤਾਂ ਦਾ ਇੱਕ ਜੱਥਾ ਸ਼ਾਮਲ ਸੀ। ਸਾਰੇ ਸ਼ਿਵ ਭਗਤ ਨੱਚਦੇ ਗਾਉਂਦੇ ਸ੍ਰੀ ਹਰਿਦੁਆਰ ਲਈ ਰਵਾਨਾ ਹੋਏ।