ਬਰਨਾਲਾ:ਬਰਨਾਲਾ ਦੇ ਪਿੰਡ ਦੀਵਾਨਾ ਵਾਸੀਆਂ ਵੱਲੋਂ ਕਿਤਾਬਾਂ ਵੱਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਿਸਮ ਦਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਜਨਮ ਦਿਵਸ ਮੌਕੇ ਪੁਸਤਕਾਂ ਨੂੰ ਲੋਕ ਸਮੂਹ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਪੁਸਤਕ ਫੇਰੀ ਕੱਢੀ ਗਈ।
ਪੁਸਤਕ ਫੇਰੀ ਅਨੋਖਾ ਅਪਰਾਲਾ: ਇਹ ਪੁਸਤਕ ਫੇਰੀ ਸਾਇਦ ਦਾ ਪਹਿਲੀ ਤਰ੍ਹਾਂ ਦਾ ਉਪਰਾਲਾ ਹੋਵੇਗਾ। ਇਸ ਨਾਲ ਦੀਵਾਨਾ ਪਿੰਡ ਨੇ ਪੰਜਾਬੀ ਕੋਸ਼ ਨੂੰ ਇਕ ਨਵਾਂ ਸ਼ਬਦ "ਪੁਸਤਕ ਫੇਰੀ" ਦਿੱਤਾ ਹੈ। ਟਰੈਕਟਰ ਟਰਾਲੀ ਨੂੰ ਵੱਖ-ਵੱਖ ਸਾਹਿਤਕ ਪੋਸਟਰਾਂ, ਪੁਸਤਕਾਂ ਨਾਲ ਸਜਾ ਕੇ ਪਿੰਡ ਵਿੱਚ ਵੱਖ-ਵੱਖ ਪੜਾਅ ਕੀਤੇ ਗਏ। ਸਭ ਤੋਂ ਅੱਗੇ ਢੋਲੀ, ਢੋਲ ਦਾ ਡੱਗਾ ਲਗਾ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣ ਦਾ ਲੋਕ ਧਰਾਈ ਹੋਕਾ ਦੇ ਰਿਹਾ ਸੀ। ਪਿੱਛੇ ਪਿੰਡ ਦੇ ਮੋਹਤਰਬਰ, ਸੰਘਰਸ਼ਸ਼ੀਲ, ਪੰਚਾਇਤੀ ਨੁਮਾਇੰਦੇ, ਬੀਬੀਆਂ ਬੱਚੇ ਹੱਥਾਂ ਵਿੱਚ ਸਾਹਿਤਕ ਪੋਸਟਰ ਫੜ੍ਹ ਚੱਲ ਰਹੇ ਸਨ। ਕਿਤਾਬਾਂ ਦੇ ਭਰੇ ਰੈਕ, ਖੇਡਾਂ ਦਾ ਸਮਾਨ ਦੀ ਝਾਕੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪ੍ਰਸਿੱਧਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਜਨਮਦਿਨ ਇਸ ਤਰ੍ਹਾਂ ਮਨਾਇਆ: ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਲਾਇਬ੍ਰੇਰੀ ਪ੍ਰਬੰਧਕਾਂ ਨੇ ਦੱਸਿਆ ਕਿ ਕਿਤਾਬਾਂ ਨੂੰ ਲੋਕਾਂ ਤੱਕ ਲਿਜਾਣ ਲਈ ਉਹਨਾਂ ਵੱਲੋਂ ਕਿਤਾਬ ਫ਼ੇਰੀ ਦਾ ਉਪਰਾਲਾ ਕੀਤਾ ਗਿਆ ਹੈ। ਪਿਛਲੇ 4 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਸੀ। ਪਿੰਡ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਹੈ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਅਜੇ ਵੀ ਕਿਤਾਬਾਂ ਤੋਂ ਦੂਰ ਹਨ। ਇਸੇ ਮੰਤਵ ਨਾਲ ਉਹਨਾਂ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦੇ 91ਵੇਂ ਜਨਮ ਦਿਨ ਮੌਕੇ ਇਹ ਆਯੋਜਨ ਕੀਤਾ ਗਿਆ ਹੈ। ਉਹਨਾਂ ਦਾ ਜਨਮ ਦਿਨ ਵੀ ਵੱਖਰੇ ਤਰੀਕੇ ਨਾਲ ਮਨਾਇਆ ਗਿਆ ਹੈ।