ਪੰਜਾਬ

punjab

ETV Bharat / state

ਸਿਵਲ ਹਸਪਤਾਲ ਭਦੌੜ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਮਰੀਜ਼ ਸਹਿਮੇ - clash 2 group in hospital

ਭਦੌੜ ਦੇ ਸਰਕਾਰੀ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਿਥੇ ਇੱਕ ਧਿਰ ਵਲੋਂ ਹਸਪਤਾਲ 'ਚ ਦਾਖਲ ਨੌਜਵਾਨ ਅਤੇ ਉਸ ਦੇ ਭਰਾਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਸਿਵਲ ਹਸਪਤਾਲ ਭਦੌੜ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ
ਸਿਵਲ ਹਸਪਤਾਲ ਭਦੌੜ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

By ETV Bharat Punjabi Team

Published : Aug 23, 2023, 8:01 AM IST

ਲੜਾਈ ਸਬੰਧੀ ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ

ਬਰਨਾਲਾ/ਭਦੌੜ:ਬਰਨਾਲਾ ਦੇ ਭਦੌੜ 'ਚ ਮੰਗਲਵਾਰ ਦੀ ਸਵੇਰ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਸੋਮਵਾਰ ਦੀ ਰਾਤ ਨੂੰ ਲੜਾਈ ਝਗੜਾ ਕਰਦਿਆਂ ਹਸਪਤਾਲ 'ਚ ਦਾਖਲ ਹੋਈਆਂ ਦੋਵੇਂ ਧਿਰਾਂ ਮੁੜ ਤੋਂ ਭਿੜ ਗਈਆਂ। ਅਗਲੇ ਦਿਨ ਕੁਝ ਲੋਕ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਹਸਪਤਾਲ 'ਚ ਦਾਖਲ ਹੋਏ ਅਤੇ ਇੱਕ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਦੋ ਧਿਰਾਂ ਦੀ ਹੋਈ ਸੀ ਲੜਾਈ:ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਐਸ ਐਚ ਓ ਜਗਦੇਵ ਸਿੰਘ ਸਿੱਧੂ ਅਤੇ ਤਫਤੀਸ਼ੀ ਅਫ਼ਸਰ ਏ ਐਸ ਆਈ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਦੀਪਕ ਕੁਮਾਰ ਪੁੱਤਰ ਸੁਰੇਸ਼ ਕੁਮਾਰ ਜੋ ਕਿ ਫਾਸਟ ਫੂਡ ਦੀ ਦੁਕਾਨ ਕਰਦਾ ਹੈ, ਉਸ ਦਾ ਕਿਸੇ ਗੱਲ ਨੂੰ ਲੈ ਕੇ ਲਖਵੀਰ ਸਿੰਘ ਵਾਸੀ ਭਦੌੜ ਨਾਲ ਝਗੜਾ ਹੋ ਗਿਆ ਅਤੇ ਦੋਵੇਂ ਧਿਰਾਂ ਦੀ ਤਿੰਨਕੋਣੀ 'ਤੇ ਲੜਾਈ ਹੋ ਗਈ ਅਤੇ ਦੋਵੇਂ ਧਿਰਾਂ ਹੀ ਜ਼ਖਮੀ ਹੋ ਗਈਆਂ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਵਾਂ ਧਿਰਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ।

ਹਸਪਤਾਲ 'ਚ ਵੜ ਕੇ ਇੱਕ ਧਿਰ ਨੇ ਕੀਤਾ ਹਮਲਾ:ਉਧਰ ਜਦੋਂ ਮੰਗਲਵਾਰ ਦੀ ਸਵੇਰ ਦੀਪਕ ਕੁਮਾਰ ਕੋਲ ਉਸਦਾ ਭਰਾ ਅਜੇ ਕੁਮਾਰ ਅਤੇ ਸ਼ਿਵਾ ਕੁਮਾਰ ਬੈਠੇ ਸਨ ਤਾਂ ਇੰਨੇ ਨੂੰ ਬਾਹਰੋਂ ਆਏ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਉਹਨਾ ਤਿੰਨਾਂ 'ਤੇ ਜਬਰਦਸਤ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਸ ਉਪਰੰਤ ਹਸਪਤਾਲ 'ਚ ਖੂਨੀ ਖੇਡ ਖੇਡਦਿਆਂ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਅਤੇ ਮੌਕੇ 'ਤੇ ਪੁਲਿਸ ਪਾਰਟੀ ਵੀ ਪੁੱਜ ਗਈ। ਸਿਵਲ ਹਸਪਤਾਲ 'ਚ ਹੋਏ ਇਸ ਗੁੰਡਾਗਰਦੀ ਦੇ ਨੰਗੇ ਨਾਚ ਕਾਰਨ ਉਥੇ ਪਏ ਮਰੀਜ਼ ਵੀ ਸਹਿਮ ਗਏ। ਸਿਹਤ ਵਿਭਾਗ ਨੇ ਜ਼ਖ਼ਮੀਆਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਬਰਨਾਲਾ ਵਿਖੇ ਰੈਫਰ ਕਰ ਦਿੱਤਾ।

ਕਿਸੇ ਕੀਮਤ ਦੋਸ਼ੀ ਨਹੀਂ ਬਖਸ਼ੇ ਜਾਣਗੇ: ਉਧਰ ਇਸ ਸਬੰਧੀ ਡੀਐਸਪੀ ਤਪਾ ਮਾਨਵਜੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀਡੀਓ ਬਣੀ ਹੈ ਉਸ ਵਿੱਚ ਸਾਰੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਸ ਦੇ ਅਧਾਰ 'ਤੇ ਹੀ ਪੁਲਿਸ ਅਗਲੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਜਨਤਕ ਥਾਂ ਦੇ ਉੱਤੇ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੀ ਇਜਾਜ਼ਤ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਜਾ ਸਕਦੀ। ਦੋਸ਼ੀਆਂ ਉੱਤੇ ਸਖ਼ਤ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇਗਾ।

ABOUT THE AUTHOR

...view details