ਪੰਜਾਬ

punjab

ETV Bharat / state

ਸਕੂਲ ਦੇ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲੀ ਨਾਲ 8 ਸਾਲਾ ਬੱਚੇ ਦੀ ਹੋਈ ਮੌਤ - ਸਿੱਖਿਆ ਵਿਭਾਗ

ਬਰਨਾਲਾ 'ਚ ਇੱਕ ਸਕੂਲ ਵਿੱਚ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਹੈ। ਇਥੇ ਇੱਕ ਨਿੱਜੀ ਸਕੂਲ 'ਚ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲੀ ਲੱਗਣ ਕਾਰਨ ਇੱਕ 8 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ।

ਪਿਕਨਿਕ ਮੇਲੇ ਦੌਰਾਨ ਬੱਚੇ ਦੀ ਮੌਤ
ਪਿਕਨਿਕ ਮੇਲੇ ਦੌਰਾਨ ਬੱਚੇ ਦੀ ਮੌਤ

By

Published : Dec 6, 2019, 8:15 AM IST

ਬਰਨਾਲਾ: ਕਸਬਾ ਭਦੌੜ ਵਿਖੇ ਏਅਰਗੰਨ ਦੀ ਗੋਲੀ ਨਾਲ ਇੱਕ 8 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ।ਇਥੇ ਇੱਕ ਨਿੱਜੀ ਸਕੂਲ ਐੱਲਐਲਪੀ ਆਰੀਆ ਸਕੂਲ 'ਚ ਸਕੂਲ ਦੇ ਬੱਚਿਆਂ ਲਈ ਪਿਕਨਿਕ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਇਥੇ ਮੇਲੇ ਦੇ ਦੌਰਾਨ ਪਿਕਨਿਕ ਦੇ ਦੌਰਾਨ ਏਅਰਗੰਨ ਤੋਂ ਗੋਲੀ ਚੱਲਣ ਕਾਰਨ ਇੱਕ 8 ਸਾਲਾ ਬੱਚੇ ਜਸਵੀਰ ਦੀ ਮੌਤ ਹੋ ਗਈ।

ਮ੍ਰਿਤਕ ਬੱਚੇ ਜਸਵੀਰ ਦੇ ਪਰਿਵਾਰ ਨੇ ਦੱਸਿਆ ਕਿ ਜਸਵੀਰ ਆਪਣੇ ਪਰਿਵਾਰ 'ਚ ਇੱਕਲੌਤਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ਜਸਵੀਰ ਦੇ ਪਿਤਾ ਦੁਬਈ 'ਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਆਉਣ ਮਗਰੋਂ ਹੀ ਉਸ ਦਾ ਸੰਸਕਾਰ ਕੀਤਾ ਜਾਵੇਗਾ। ਮ੍ਰਿਤਕ

ਬੱਚੇ ਦੇ ਪਰਿਵਾਰ ਨੇ ਇਸ ਮੇਲਾ ਲਗਾਉਣ ਵਾਲੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸਕੂਲ ਪ੍ਰਬੰਧਨ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਨਗਰ ਨਿਗਮ ਨੇ ਰੇਹੜੀ ਤੇ ਫੜੀਆਂ ਵਾਲਿਆਂ ਉੱਤੇ ਕੱਸਿਆ ਸ਼ਿਕੰਜਾ

ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਪੱਧਰ 'ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details