ਬਰਨਾਲਾ:ਪੰਜਾਬ ਵਿੱਚ ਚੋਣਾਂ (Elections in Punjab) ਦੇ ਮਾਹੌਲ ਵਿੱਚ ਇੱਕ ਪਾਸੇ ਜਿੱਥੇ ਚੋਰ ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਹੀ ਪੰਜਾਬ ਪੁਲਿਸ (Punjab Police) ਵੀ ਲਗਾਤਾਰ ਇਨ੍ਹਾਂ ਚੋਰਾਂ ‘ਤੇ ਨਕੇਲ ਪਾਉਦੀ ਨਜ਼ਰ ਆ ਰਹੀ ਹੈ। ਅਜਿਹੀ ਹੀ ਇੱਕ ਨਕੇਲ ਬਰਨਾਲਾ ਪੁਲਿਸ (Police) ਨੇ ਇਨ੍ਹਾਂ ਚੋਰਾਂ ‘ਤੇ ਪਾਈ ਹੈ। ਜਿੱਥੇ ਪੁਲਿਸ (Police) ਨੇ ਨਾਕੇਬੰਦੀ ਦੌਰਾਨ ਚੋਰੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ (8 gang members arrested) ਕੀਤਾ ਹੈ।
ਇਸ ਚੋਰ ਗਿਰੋਹ ਤੋਂ ਪੁਲਿਸ (Police) ਨੇ ਭਾਰੀ ਮਾਤਰਾ ਵਿੱਚ ਟੈਲੀਫੋਨ ਐਕਸਚੇਂਜ ਤੋਂ ਚੋਰੀ ਕੀਤੀਆਂ ਹੋਈਆਂ ਬੈਟਰੀ ਪਲੇਟਾਂ ਬਰਾਮਦ ਕੀਤੀਆਂ ਹਨ। ਇਸ ਚੋਰੀ ਦੇ ਸਾਮਾਨ ਦੀ ਖਰੀਦਦਾਰੀ ਕਰਨ ਵਾਲੇ ਲੁਧਿਆਣਾ ਦੇ ਇੱਕ ਕਬਾੜੀਏ ਦੀ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
15 ਲੱਖ ਦੀ ਪਲੇਟ ਨਾਲ 8 ਚੋਰ ਕਾਬੂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐੱਸ.ਪੀ. ਅਨਿਲ ਕੁਮਾਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਇੱਕ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੱਕ ਗੱਡੀ ਵਿੱਚੋਂ ਚੋਰੀ ਦਾ ਸਮਾਨ ਬਰਾਮਦ ਹੋਇਆ ਹੈ।
ਇਸ ਸਮਾਨ ਵਿੱਚ ਇੱਕ ਐਕਸਚੇਂਜ ਤੋਂ ਬੈਟਰੀ ਦੀਆਂ ਪਲੇਟਾਂ ਮਿਲੀਆਂ ਹਨ। ਜਿਸ ਦੀ ਬਾਜ਼ਾਰੀ ਕੀਮਤ ਕਰੀਬ 15 ਲੱਖ ਹੈ। ਪੁਲਿਸ ਨੇ ਇਸ ਚੋਰ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਚੋਰ ਲੁਧਿਆਣਾ ਦੇ ਇੱਕ ਕਬਾੜੀਏ ਨੂੰ ਚੋਰੀ ਦਾ ਸਮਾਨ ਵੇਚਦੇ ਸਨ ਅਤੇ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਚੋਰਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਨ੍ਹਾਂ ਤੋਂ ਅੱਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:ਪੀਐੱਮ ਪੰਜਾਬ ਫੇਰੀ: ਕਿਸਾਨ ਆਗੂਆਂ ਦੇ ਘਰਾਂ ਸਾਹਮਣੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ