ਬਰਨਾਲਾ : ਪਰਾਲੀ ਦਾ ਧੂਆਂ ਜਿਥੇ ਇੱਕ ਪਾਸੇ ਸਿਹਤ ਲਈ ਨੁਕਸਾਨਦਾਇਕ ਹੈ, ਉਥੇ ਹੀ ਦੂਜੇ ਪਾਸੇ ਹੁਣ ਇਹ ਸੜਕ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ 'ਚ ਪਰਾਲੀ ਦੇ ਧੂਏ ਕਾਰਨ ਵੱਖ-ਵੱਖ ਸੜਕ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਬਾਕ ਸ਼ਹਿਰ ਦੇ ਰਾਸਤੇ 'ਚ ਖੇਤਾਂ ਵਿੱਚ ਪਾਰਲੀ ਨੂੰ ਅੱਗ ਲਗਾਈ ਗਈ ਸੀ। ਜਿਸ ਕਾਰਨ ਦਿਨ ਭਰ 'ਚ ਇਥੇ ਕਈ ਸੜਕ ਹਾਦਸੇ ਵਾਪਰੇ। ਇਨ੍ਹਾਂ ਵੱਖ-ਵੱਖ ਸੜਕ ਹਾਦਸਿਆਂ 'ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕਾਂ 'ਚ ਬੱਚਾ ਵੀ ਸ਼ਾਮਲ ਸੀ।