ਬਰਨਾਲਾ: ਜ਼ਿਲ੍ਹੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਵ ਖੇਡਾਂ ਸਬੰਧੀ ਸਹੀ ਥਾਂ ਉੱਤੇ ਬੁਨਿਆਦੀ ਢਾਂਚਾ ਬਣਵਾਉਣਾ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕੇ ਦਵਾਉਣਾ ਹੋਵੇਗਾ।
ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ 39 ਬੱਚੀਆਂ ਨੂੰ ਕੀਤਾ ਗਿਆ ਸਨਮਾਨਤ - ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ
ਬਰਨਾਲਾ ਜ਼ਿਲ੍ਹੇ ਵਿੱਚ ਖੇਡਾਂ ਵਿੱਚ ਅੱਵਲ ਰਹਿਣ ਵਾਲੀਆਂ 39 ਬੱਚੀਆਂ ਨੂੰ 2100-2100 ਰੁਪਏ ਦੇ ਚੈੱਕ ਅਤੇ ਗਿਫਟ ਨਾਲ ਸਨਮਾਨਤ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਸਨਮਾਨਤ ਬੱਚੀਆਂ ਦੀ ਸੂਚੀ ਵੱਖ-ਵੱਖ ਦਫਤਰਾ ਵੱਲੋਂ ਭੇਜੀਆਂ ਗਈਆਂ ਸੂਚੀਆਂ ਦੇ ਅਧਾਰ 'ਤੇ ਤਿਆਰ ਕੀਤੀਆਂ ਗਈਆਂ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ, ਜਿਹੜੇ ਕਿ ਆਪ ਵੀ ਕੌਮਾਂਤਰੀ ਪੱਧਰ ਦੇ ਖਿਡਾਰੀ ਰਹੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਖੇਡਾਂ ਵਿੱਚ ਅੱਵਲ ਰਹਿਣ ਵਾਲੀਆਂ 39 ਬੱਚੀਆਂ ਨੂੰ 2100-2100 ਰੁਪਏ ਦੇ ਚੈੱਕ ਅਤੇ ਗਿਫਟ ਨਾਲ ਸਨਮਾਨਤ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਸਨਮਾਨਤ ਬੱਚੀਆਂ ਦੀ ਸੂਚੀ ਵੱਖ-ਵੱਖ ਦਫਤਰਾ ਵੱਲੋਂ ਭੇਜੀਆਂ ਗਈਆਂ ਸੂਚੀਆਂ ਦੇ ਅਧਾਰ 'ਤੇ ਤਿਆਰ ਕੀਤੀਆਂ ਗਈਆਂ। ਇਨ੍ਹਾਂ ਵਿੱਚੋ ਜ਼ਿਲ੍ਹਾਂ ਖੇਡ ਅਫਸਰ ਬਰਨਾਲਾ ਵੱਲੋਂ 20, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਰਨਾਲਾ ਵੱਲੋਂ 7 ਅਤੇ ਜ਼ਿਲ੍ਹਾਂ ਸਿੱਖਿਆ ਅਫਸਰ (ਐਲੀਮੈਂਟਰੀ ) ਬਰਨਾਲਾ ਵੱਲੋਂ 12 ਨੂੰ ਸਨਮਾਨਤ ਕੀਤਾ ਗਿਆ।