ਬਰਨਾਲਾ :ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ। ਜਦੋਂ ਸੀਆਈਏ ਸਟਾਫ਼ ਵੱਲੋਂ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨਾਂ ਤੋਂ 50 ਪੇਟੀਆਂ ਚੰਡੀਗੜ ਮਾਰਕਾ ਸ਼ਰਾਬ ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਦੋ ਕਾਰਾਂ ਤੇ ਸ਼ਰਾਬ ਦੀਆਂ 50 ਪੇਟੀਆਂ ਸਮੇਤ 3 ਕਾਬੂੁ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਸੂਚਨਾ ਦੇ ਆਧਾਰ ’ਤੇ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪਰਚਾ ਦਰਜ਼ ਕੀਤਾ ਹੈ। ਇਹਨਾਂ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਅਤੇ ਨਸ਼ੇ ਦੇ ਮਾਮਲੇ ਦਰਜ਼ ਹਨ।
ਇਹਨਾਂ ਮੁਲਜ਼ਮਾਂ ਤੋਂ 2 ਸਕੌਡਾ ਕਾਰਾਂ ਬਰਾਮਦ ਕੀਤੀਆਂ ਗਈਆਂ ਸਨ। ਜਦੋਂ ਇਹ ਇੱਕ ਕਾਰ ਤੋਂ ਦੂਜੀ ਕਾਰ ’ਚ ਸ਼ਰਾਬ ਰੱਖ ਰਹੇ ਸਨ, ਉਸ ਸਮੇਂ ਪੁਲਿਸ ਵੱਲੋਂ ਮੌਕੇ ’ਤੇ ਇਹਨਾਂ 50 ਪੇਟੀਆਂ ਚੰਡੀਗੜ ਮਾਰਕਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਵਿਰੁੱਧ ਮਾਮਲਾ ਦਰਜ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਰਕਮ ਸਮੇਤ 6 ਗ੍ਰਿਫਤਾਰ
ਉੱਧਰ ਇਸ ਸਬੰਧੀ ਮੁਲਾਜ਼ਮ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਜਪੁਰੇ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ ਤੋਂ ਸ਼ਰਾਬ ਲੈ ਕੇ ਆਏ ਸਨ। ਇਹ ਸ਼ਰਾਬ ਉਹ ਦੂਜੀ ਵਾਰ ਲੈ ਕੇ ਆਏ ਸਨ। ਇਸ ਤੋਂ ਪਹਿਲਾਂ ਕਦੇ ਇਹ ਕੰਮ ਨਹੀਂ ਕੀਤਾ।