ਪੰਜਾਬ

punjab

ETV Bharat / state

ਬਰਨਾਲਾ: ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਫ਼ੌਜੀ ਸਮੇਤ ਦੋ ਦੀ ਮੌਤ - road accident

ਸੰਘਣੀ ਧੁੰਦ ਪੈਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਹਾਦਸੇ ਵਿੱਚ ਇੱਕ ਗੱਡੀ ਦਰੱਖਤ ਨਾਲ ਟਕਰਾ ਗਈ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ।

ਬਰਨਾਲਾ: ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਫ਼ੌਜੀ ਸਮੇਤ ਦੋ ਦੀ ਮੌਤ
ਬਰਨਾਲਾ: ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਫ਼ੌਜੀ ਸਮੇਤ ਦੋ ਦੀ ਮੌਤ

By

Published : Dec 7, 2020, 1:54 PM IST

ਬਰਨਾਲਾ: ਪੰਜਾਬ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਸੰਘਣੀ ਧੂੰਦ ਪੈਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਪਾਰਾ ਵੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਕੜਾਕੇ ਦੀ ਠੰਡ ਦੇ ਨਾਲ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।

ਮ੍ਰਿਤਕਾਂ ਵਿੱਚ ਇੱਕ ਫ਼ੌਜੀ ਵੀ ਹੈ ਸ਼ਾਮਿਲ

ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਇੱਕ ਭਾਰਤੀ ਫ਼ੌਜ ਦੇ ਜਵਾਨ ਦੀ ਵੀ ਸ਼ਨਾਖਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਦਸ ਦਿਨ ਪਹਿਲਾਂ ਹੀ ਛੁੱਟੀ 'ਤੇ ਘਰ ਪਰਤਿਆਂ ਸੀ ਅਤੇ ਪੰਜ ਦਿਨਾਂ ਬਾਅਦ ਮੁੜ ਤੋਂ ਉਸ ਦੀ ਵਾਪਸੀ ਸੀ।

ਕਿਵੇਂ ਵਾਪਰਿਆ ਹਾਦਸਾ

ਤਿੰਨੇ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਸੰਘਣੀ ਧੁੰਦ ਕਾਰਨ ਕਾਰ ਸੜਕ ਨੇੜੇ ਲਗੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

ABOUT THE AUTHOR

...view details