ਬਰਨਾਲਾ: ਬਰਨਾਲਾ ਦੇ ਪਿੰਡ ਹਰੀਗੜ੍ਹ ਵਿਖੇ ਨਹਿਰ 'ਚ ਡੁੱਬਣ ਕਾਰਨ 16 ਸਾਲ ਦੇ ਨਬਾਲਿਗ ਲੜਕੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕਾ ਆਪਣੇ ਸਾਥੀਆਂ ਨਾਲ ਨਹਿਰ 'ਚ ਨਹਾਉਣ ਗਿਆ ਸੀ, ਜਿਥੇ ਉਸ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਜਸ਼ਨਦੀਪ ਆਪਣੇ ਪਿਤਾ ਦਾ ਇਕੱਲਾ ਲੜਕਾ ਸੀ। ਉਨ੍ਹਾਂ ਦੇ ਘਰ ਵਿੱਚ ਕੋਈ ਨਹੀਂ ਹੈ ਅਤੇ ਪਰਿਵਾਰ ਬਹੁਤ ਗਰੀਬ ਹੈ। ਮ੍ਰਿਤਕ ਦਾ ਪਿਤਾ ਬੇਰੁਜ਼ਗਾਰ ਹੈ ਅਤੇ ਦਿਹਾੜੀ ਮਜ਼ਦੂਰੀ ਕਰਦਾ ਹੈ। ਇਸ ਨੂੰ ਲੈਕੇ ਮ੍ਰਿਤਕ ਦੇ ਚਾਚੇ ਅਵਤਾਰ ਸਿੰਘ ਨੇ ਡੀਸੀ ਬਰਨਾਲਾ ਅਤੇ ਪੰਜਾਬ ਸਰਕਾਰ ਵਲੋਂ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।