ਡੀ.ਐਸ.ਪੀ ਪ੍ਰਵੇਸ਼ ਚੋਪੜਾ ਨੇ ਜਾਣਕਾਰੀ ਦਿੱਤੀ ਅੰਮ੍ਰਿਤਸਰ:ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਦੇ ਪਿੰਡ ਮਹਾਵਾ ਵਿਖੇ ਬੀਤੀ ਦੇਰ ਰਾਤ ਗੁਰਪ੍ਰੀਤ ਨਾਂ ਦੇ ਨੌਜਵਾਨ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਪਹਿਲਾਂ ਪੀੜਤ ਦੀ ਕਾਰ ਦਾ ਪਿੱਛਾ ਕੀਤਾ ਅਤੇ ਫਿਰ ਗੋਲੀਆਂ ਚਲਾ ਕੇ ਉਸ ਨਾਲ ਕੁੱਟਮਾਰ ਕੀਤੀ, ਨੌਜਵਾਨ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਗੁਰਪ੍ਰੀਤ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੀੜਤ ਨੇ ਕਿਹਾ ਗੋਲੀ ਚੱਲੀ:- ਇਸ ਮੌਕੇ ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅਟਾਰੀ ਤੋਂ ਝਬਾਲ ਜਾ ਰਿਹਾ ਸੀ, ਉਸ ਸਮੇਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪਹਿਲਾ ਅਣਪਛਾਤੇ ਨੌਜਵਾਨਾਂ ਵੱਲੋਂ 2 ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਨੂੰ ਨਹੀਂ ਲੱਗੀਆਂ, ਫਿਰ ਗੋਲੀਬਾਰੀ ਕੀਤ। ਉਸ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਵੀ ਕੀਤੀ ਗਈ।
ਪੀੜਤ ਨੇ ਸਰਕਾਰ ਵਿਰੋਧੀ ਪੋਸਟਾਂ ਪਾਈਆਂ:-ਗੁਰਪ੍ਰੀਤ ਸਿੰਘ ਨੇ ਕਿਹਾ ਮੈਂ ਪਹਿਲਾਂ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਸੀ, ਜਦੋਂ ਮੈਂ ਵੇਖਿਆ ਕਿ ਦਿੱਲੀ ਵਾਲੇ ਪੰਜਾਬ ਉੱਤੇ ਕਬਜ਼ਾ ਕਰੀ ਫਿਰਦੇ ਹਨ ਅਤੇ ਮੈਂ ਆਪ ਪਾਰਟੀ ਤੋਂ ਪਿੱਛੇ ਹੱਟ ਗਿਆ। ਮੈਂ ਆਮ ਆਦਮੀ ਪਾਰਟੀ ਦੇ ਖਿਲਾਫ਼ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸਦੇ ਚੱਲਦੇ ਮੇਰੇ ਨਾਲ ਪਾਰਟੀ ਵਾਲੇ ਵੈਰ ਵਿਰੋਧ ਰੱਖਣ ਲੱਗ ਪਏ। ਓਸਨੇ ਕਿਹਾ ਗੋਲੀ ਚਲਾਈ ਗਈ ਮੇਰੇ ਨਹੀਂ ਲੱਗੀ। ਉਸਨੇ ਕਿਹਾ ਮੈਂ ਗੱਡੀ ਲੈਕੇ ਸਿੱਧਾ ਸਟੇਸ਼ਨ ਉੱਤੇ ਆ ਗਿਆ।
ਪੀੜਤ ਦੀ ਮਾਂ ਨੇ ਕਿਹਾ ਸਰਕਾਰ ਜ਼ਿੰਮੇਵਾਰ:-ਇਸ ਦੌਰਾਨ ਹੀ ਪੀੜਤ ਦੀ ਮਾਂ ਸੁਖਵੰਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਉਸ ਦੀ ਪੁੱਤਰ ਆਮ ਆਦਮੀ ਪਾਰਟੀ ਦਾ ਅਟਾਰੀ ਦਾ ਬਲਾਕ ਪ੍ਰਧਾਨ ਸੀ, ਜਦੋਂ 'ਆਪ' ਪਾਰਟੀ ਜਿੱਤੀ ਤਾਂ ਉਸ ਨੂੰ ਕੱਢ ਦਿੱਤਾ ਗਿਆ ਸੀ। ਜਿਹੜੇ ਨਵੇਂ ਬੰਦੇ ਅਕਾਲੀਆ ਦੇ ਆਮ ਆਦਮੀ ਪਾਰਟੀ ਲਈ ਚੁਣੇ ਸਨ, ਉਹਨਾਂ ਨੇ ਸਾਡੇ ਮੁੰਡੇ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਬੇਟੇ ਨੂੰ ਕੁੱਝ ਹੋ ਜਾਂਦਾ, ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣਗੇ।
ਇਸ ਦੌਰਾਨ ਹੀ ਡੀ.ਐਸ.ਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੌਕੇ ਉੱਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ ਕੋਈ ਝਗੜਾ ਹੋਈਆ, ਪਰ ਗੋਲੀ ਚੱਲਣ ਜਾ ਚਲਾਉਣ ਦੇ ਕੋਈ ਨਿਸ਼ਾਨ ਨਹੀਂ ਨਹੀਂ ਹਨ। ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ।