ਪੰਜਾਬ

punjab

ETV Bharat / state

Youth From Amritsar Died In America: 10 ਮਹੀਨੇ ਪਹਿਲਾਂ ਅਮਰੀਕਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਬ੍ਰੈਨ ਹੇਮਰੇਜ ਦੱਸੀ ਜਾ ਰਹੀ ਮੌਤ ਦੀ ਵਜ੍ਹਾ - Youth from Kapurthala died

10 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਸੁਰਖਪੁਰ ਤੋਂ ਅਮਰੀਕਾ ਘਰ ਦੀ ਆਰਥਿਕ ਮੰਦਹਾਲੀ ਦੂਰ ਕਰਨ ਗਏ ਨੌਜਵਾਨ ਦੀ ਅਚਾਨਕ ਮੌਤ ਹੋ (Sudden death of a young man) ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।

Youth from Kapurthala died due to brain haemorrhage in America
Youth from Kapurthala died in America: 10 ਮਹੀਨੇ ਪਹਿਲਾਂ ਅਮਰੀਕਾ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ,ਬ੍ਰੈਨ ਹੇਮਰੇਜ ਦੱਸੀ ਜਾ ਰਹੀ ਮੌਤ ਦੀ ਵਜ੍ਹਾ

By ETV Bharat Punjabi Team

Published : Oct 27, 2023, 7:46 PM IST

Updated : Oct 27, 2023, 7:52 PM IST

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਅੰਮ੍ਰਿਤਸਰ:ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਆਰਥਿਕ ਹਾਲਾਤ ਬਦਲਣ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਦੀ ਧਰਤੀ ਉੱਤੇ ਜਾਂਦੇ ਹਨ, ਪਰ ਇਸ ਵਾਰ ਅੰਮ੍ਰਿਤਸਰ ਲਈ ਅਮਰੀਕਾ ਤੋਂ ਮੰਦਭਾਗੀ ਖ਼ਬਰ (Sad news from America) ਆਈ ਹੈ। ਅੰਮ੍ਰਿਤਸਰ ਵਿੱਚ 10 ਮਹੀਨੇ ਪਹਿਲਾਂ (Youth belonging to Surakhpur village of Kapurthala) ਅੰਮ੍ਰਿਤਸਰ ਦੇ ਪਿੰਡ ਸੁਰਖਪੁਰ ਨਾਲ ਸਬੰਧਿਤ ਨੌਜਵਾਨ ਅਮਰੀਕਾ ਰਿਸ਼ਤੇਦਾਰਾਂ ਕੋਲ ਗਿਆ ਸੀ ਪਰ ਉਸ ਦੀ ਬੇਵਕਤੀ ਮੌਤ ਬਰੇਨ ਹੈਮਰੇਜ ਕਾਰਣ ਹੋ ਗਈ।

ਰਿਸ਼ਤੇਦਾਰਾਂ ਨੇ ਦਿੱਤੀ ਜਾਣਕਾਰੀ: ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਭੈਣ ਹੈ ਜੋ ਪਹਿਲਾਂ ਹੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਪਿੰਡ ਵਿੱਚ ਮ੍ਰਿਤਕ ਦੀ ਮਾਂ ਇਕੱਲੀ ਹੀ ਰਹਿੰਦੀ ਹੈ। ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਮਾਮੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅਮਰੀਕਾ ਵਿੱਚ ਬਾਕੀ ਰਹਿੰਦੇ ਪਰਿਵਾਰਕ ਮੈਂਬਰਾਂ ਕੋਲ ਭੇਜਿਆ ਸੀ ਅਤੇ ਉਹ ਆਪਣੇ ਕੰਮ ਉੱਤੇ ਪੂਰੇ ਵਧੀਆ ਤਰੀਕੇ ਨਾਲ ਸੈੱਟ ਸੀ। ਇਸ ਦੌਰਾਨ ਜਦੋਂ ਕੰਮ ਉੱਤੇ ਗਏ ਨੌਜਵਾਨ ਦੇ ਦੋਸਤ ਵਾਪਿਸ ਮੁੜੇ ਤਾਂ ਉਨ੍ਹਾਂ ਨੇ ਬੇਸੁੱਧ ਹਾਲਤ ਵਿੱਚ ਨੌਜਵਾਨ ਨੂੰ ਪਾਇਆ। ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਮੌਤ ਦੀ ਵਜ੍ਹਾ ਬ੍ਰੈਨ ਹੇਮਰੇਜ (Cause of death brain hemorrhage) ਨੂੰ ਦੱਸਿਆ।

ਮ੍ਰਿਤਕ ਦੇਹ ਜੱਦੀ ਪਿੰਡ ਲਿਆਉਣ ਦੀ ਅਪੀਲ: ਪਰਿਵਾਰਕ ਮੈਂਬਰਾਂ ਨੇ ਅੰਤਿਮ ਰਸਮਾਂ (Last rites) ਲਈ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਆਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕੀਤੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਜੀਵਨ ਦੀ ਪੂੰਜੀ ਲਗਾ ਕੇ ਪੁੱਤਰ ਨੂੰ ਬਾਹਰ ਭੇਜਿਆ ਸੀ ਪਰ ਹੁਣ ਪੈਸੇ ਦੀ ਕਮੀ ਕਰਕੇ ਨੌਜਵਾਨ ਦਾ ਸਸਕਾਰ ਵਿਦੇਸ਼ ਵਿੱਚ ਹੀ ਨਾ ਕਰਨਾ ਪਵੇ ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਇੱਕ ਮਹੀਨੇ ਤੱਕ ਅਮਰੀਕੀ ਸਰਕਾਰ ਨੇ ਮੋਰਚੁਰੀ ਵਿੱਚ ਰੱਖਿਆ ਹੋਇਆ ਹੈ।












Last Updated : Oct 27, 2023, 7:52 PM IST

ABOUT THE AUTHOR

...view details