ਅੰਮ੍ਰਿਤਸਰ: ਬੀਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਚਲਾਈਆਂ ਗਈਆਂ ਸਨ। ਅੰਮ੍ਰਿਤਸਰ ਦੇ ਕਚਹਿਰੀ ਚੌਕ ਨੇੜੇ ਰੋਟੀ ਖਾਕੇ ਸਵਿਫਟ ਗੱਡੀ ਉੱਤੇ ਆ ਰਹੇ ਕੁੱਝ ਨੌਜਵਾਨਾਂ ਉੱਪਰ 2 ਅਣਪਛਾਤੇ ਨੌਜਵਾਨਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਗੱਡੀ ਉੱਤੇ ਵੱਜੀਆਂ ਪਰ ਇੱਕ ਗੋਲੀ ਗੱਡੀ ਵਿੱਚੋਂ ਲੰਘਦੀ ਹੋਈ ਸਾਹਿਲ ਨਾਮ ਦੇ ਨੌਜਵਾਨ ਨੂੰ ਜਾ ਵੱਜੀ। ਗੋਲੀ ਲੱਗਣ ਕਰਕੇ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ਼ ਦੌਰਾਨ ਨੌਜਵਾਨ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਂ ਨਿਤੀਸ਼ ਉਰਫ ਸਾਹਿਲ ਹੈ ਅਤੇ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਘਰਦਿਆਂ ਦਾ ਇਕਲੌਤਾ ਪੁੱਤਰ ਸੀ।
ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ - ਅੰਮ੍ਰਿਤਸਰ ਪੁਲਿਸ ਕਰ ਰਹੀ ਜਾਂਚ
ਅੰਮ੍ਰਿਤਸਰ ਵਿੱਚ ਬੀਤੇ ਦਿਨ ਅਣਪਛਾਤੇ ਹਮਲਾਵਰਾਂ ਨੇ ਸਾਹਿਲ ਨਾਂਅ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਅਤੇ ਹੁਣ ਜ਼ਖ਼ਮ ਦੀ ਤਾਬ ਨਾ ਝੱਲਦਿਆਂ ਮਾਪਿਆਂ ਦੇ ਇੱਕਲੋਤੇ ਪੁੱਤਰ ਸਾਹਿਲ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪਰਿਵਾਰ ਨੇ ਪੁਲਿਸ ਅੱਗੇ ਇਨਸਾਫ਼ ਲਈ ਗੁਹਾਰ ਲਗਾਈ ਹੈ।
ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨਿਤਿਸ਼ ਉਰਫ ਸਾਹਿਲ ਦੇ ਦੋਸਤ ਹੋਟਲ ਦੇ ਵਿੱਚ ਸਾਊਂਡ ਦਾ ਕੰਮ ਕਰਦੇ ਹਨ ਅਤੇ ਨਿਤੀਸ਼ ਨੂੰ ਆਪਣੇ ਨਾਲ ਸਾਊਂਡ ਰਿਪੇਅਰ ਲਈ ਲੈਕੇ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਸਟੇਸ਼ਨ ਉੱਤੇ ਰੋਟੀ ਖਾਕੇ ਗੱਡੀ ਉੱਤੇ ਆ ਰਹੇ ਸਨ ਤਾਂ ਅਚਾਨਕ ਦੋ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜ਼ਿਆਦਾਤਰ ਗੋਲੀਆਂ ਗੱਡੀ ਵਿੱਚ ਵੱਜੀਆਂ ਪਰ ਇੱਕ ਗੋਲੀ ਗੱਡੀ ਨੂੰ ਚੀਰਦੀ ਹੋਈ ਸਾਹਿਲ ਨੂੰ ਜਾ ਵੱਜੀ। ਇਸ ਤੋਂ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਅੰਦਰ ਦਾਖਲ ਕਰਵਾਇਆ ਗਿਆ ਹੈ।
- ਵਿਦੇਸ਼ ਭੇਜਣ ਦੇ ਨਾਂ ਤੇ 35 ਲੱਖ ਰੁਪਏ ਠੱਗਣ ਵਾਲਾ ਭਗੌੜਾ ਏਜੰਟ ਗ੍ਰਿਫਤਾਰ
- ਅਮਿਤ ਸ਼ਾਹ ਨੇ ਕਿਹਾ- ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੁੰਦੀ ਤਾਂ ਕਨ੍ਹਈਲਾਲ ਦੇ ਕਾਤਲਾਂ ਨੂੰ ਫਾਂਸੀ 'ਤੇ ਲਟਕਾਇਆ ਜਾਣਾ ਸੀ, ਵਿਰੋਧੀ ਧਿਰ ਦੇ ਨੇਤਾ ਆਪਣੇ ਪੁੱਤਰਾਂ ਨੂੰ ਲੈ ਕੇ ਚਿੰਤਤ
- ਇਸ ਇਲਾਕੇ ਦੇ ਲੋਕ ਕਹਿੰਦੇ, ਹਾਈਟੈੱਕ ਚੀਜ਼ਾਂ ਬਹੁਤ ਦੂਰ ਦੀ ਗੱਲ ਏ ਅਜ਼ਾਦੀ ਦੇ 75 ਸਾਲ ਬਾਅਦ ਸਾਨੂੰ ਪੁਲ ਤੱਕ ਨਸੀਬ ਨਹੀਂ...
ਪੁਲਿਸ ਨੇ ਦਿੱਤਾ ਇਨਸਾਫ਼ ਦਾ ਭਰੋਸਾ: ਇਸ ਤੋਂ ਮਗਰੋਂ ਜ਼ਖ਼ਮੀ ਨੌਜਵਾਨ ਨੇ ਬਹੁਤ ਦੇਰ ਜ਼ਿੰਦਗੀ-ਮੌਤ ਦੀ ਲੜਾਈ ਲਈ ਪਰ ਆਖਿਰਕਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਖ਼ਿਲਾਫ਼ ਭੜਾਂਸ ਕੱਢਦਿਆਂ ਕਿਹਾ ਕਿ ਉਨ੍ਹਾਂ ਦੇ ਇੱਕਲੋਤੇ ਪੁੱਤ ਨੂੰ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।