ਪੰਜਾਬ

punjab

ETV Bharat / state

ਯੂਥ ਕਾਂਗਰਸ ਦੇ ਜਨਰਲ ਸਕੱਤਰ ਮਜੀਠੀਆ ’ਤੇ ਜਾਨਲੇਵਾ ਹਮਲਾ - ਕੈਨੇਡਾ ਛੱਡ ਪੰਜਾਬ ਆਏ

ਮਾਮਲੇ ਸਬੰਧੀ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਕਾਸ਼ਦੀਪ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਸਿਰਫ ਲੋਕਾਂ ਦੀ ਸੇਵਾ ਲਈ ਕੈਨੇਡਾ ਛੱਡ ਪੰਜਾਬ ਆਏ ਸਨ ਪਰ ਇਸ ਹਮਲੇ ਪਿੱਛੇ ਕਿ ਕੋਈ ਸਿਆਸੀ ਵਿਅਕਤੀ ਹੈ ਜਾਂ ਇਹ ਕੋਈ ਹੋਰ ਸਨ ਇਹ ਪੁਲਿਸ ਜਾਂਚ ਕਰ ਰਹੀ ਹੈ।

ਯੂਥ ਕਾਂਗਰਸ ਦੇ ਜਨਰਲ ਸਕੱਤਰ ਮਜੀਠੀਆ ’ਤੇ ਜਾਨਲੇਵਾ ਹਮਲਾ
ਯੂਥ ਕਾਂਗਰਸ ਦੇ ਜਨਰਲ ਸਕੱਤਰ ਮਜੀਠੀਆ ’ਤੇ ਜਾਨਲੇਵਾ ਹਮਲਾ

By

Published : Aug 28, 2021, 3:46 PM IST

ਅੰਮ੍ਰਿਤਸਰ: ਸੂਬੇ ’ਚ ਅਪਰਾਧਿਕ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਦੇਰ ਸ਼ਾਮ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਕਾਸ਼ਦੀਪ ਸਿੰਘ ਮਜੀਠੀਆ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਹਮਲਾਵਾਰਾਂ ਵੱਲੋਂ ਗੱਡੀ ਨੂੰ ਬੁਰੀ ਤਰ੍ਹਾਂ ਤੋੜੀ ਗਈ ਪਰ ਗਣੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਯੂਥ ਕਾਂਗਰਸ ਦੇ ਜਨਰਲ ਸਕੱਤਰ ਮਜੀਠੀਆ ’ਤੇ ਜਾਨਲੇਵਾ ਹਮਲਾ

ਮਾਮਲੇ ਸਬੰਧੀ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਕਾਸ਼ਦੀਪ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਸਿਰਫ ਲੋਕਾਂ ਦੀ ਸੇਵਾ ਲਈ ਕੈਨੇਡਾ ਛੱਡ ਪੰਜਾਬ ਆਏ ਸਨ ਪਰ ਇਸ ਹਮਲੇ ਪਿੱਛੇ ਕਿ ਕੋਈ ਸਿਆਸੀ ਵਿਅਕਤੀ ਹੈ ਜਾਂ ਇਹ ਕੋਈ ਹੋਰ ਸਨ ਇਹ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੀ ਕਾਰ ਦੀ ਬਜਾਏ ਪਿਤਾ ਦੀ ਕਾਰ ਲੈ ਕੇ ਗਏ ਸੀ ਪਰ ਇਸ ਦੌਰਾਨ ਅਚਾਨਕ ਇਹ ਸਭ ਵਾਪਰਨ ਨਾਲ ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗੀ ਹੈ। ਫਿਲਹਾਲ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਸ਼ਿਕਾਇਤ ਦੇ ਦਿੱਤੀ ਹੈ।

ਮਾਮਲੇ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਹਮਲੇ ਸਬੰਧੀ ਜਾਣਕਾਰੀ ਮਿਲੀ ਹੈ। ਸੂਚਨਾ ਮਿਲਦੇ ਹੀ ਉਹ ਉਕਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਇਸ ਮਾਮਲੇ ਨਾਲ ਸਬੰਧਿਤ ਅਣਪਛਾਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ: ਹਰਿਆਣਾ: ਕਿਸਾਨਾਂ 'ਤੇ ਲਾਠੀਚਾਰਜ, ਕਈ ਜ਼ਖ਼ਮੀ

ABOUT THE AUTHOR

...view details