ਪੰਜਾਬ

punjab

ETV Bharat / state

ਅੰਮ੍ਰਿਤਸਰ: ਹੋਟਲ ਦੇ ਬਾਊਂਸਰਾਂ ਨੇ ਕੀਤੀ ਕੁੱਟਮਾਰ, ਨੌਜਵਾਨ ਦੀ ਮੌਤ - amritsar crime news

31 ਦਸੰਬਰ ਦੀ ਰਾਤ ਨਵੇਂ ਸਾਲ ਦਾ ਜਸ਼ਨ ਮਨਾਉਣਾ ਇੱਕ ਨੌਜਵਾਨ ਨੂੰ ਮਹਿੰਗਾ ਪਿਆ। ਉਸ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ। ਉਸ ਨਾਲ ਰੇਸਤਰਾਂ ਦੇ ਬਾਊਂਸਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

social hights hotel amritsar, bouncers attack on boy,amritsar news
ਫ਼ੋਟੋੋ

By

Published : Jan 3, 2020, 10:44 PM IST

ਅੰਮ੍ਰਿਤਸਰ: 31 ਦਸੰਬਰ ਦੀ ਰਾਤ ਨਵੇਂ ਸਾਲ ਮੌਕੇ ਜਿੱਥੇ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਸ਼ਹਿਰ ਦੇ ਸੁਲਤਾਨਵਿੰਡ ਰੋਡ ਦੇ ਹਰਜੀਤ ਸਿੰਘ ਨਾਂਅ ਦੇ ਨੌਜਵਾਨ ਲਈ ਇਹ ਰਾਤ ਇੰਨੀ ਖੌਫਨਾਕ ਅਤੇ ਦਰਦਨਾਕ ਰਹੀ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪਿਆ। ਰੇਸਤਰਾਂ ਦੇ ਬਾਊਂਸਰਾਂ ਵਲੋਂ ਮਾਮੂਲੀ ਗੱਲ ਉੱਤੇ ਉਸ ਨਾਲ ਕੁੱਟਮਾਰ ਕੀਤੀ ਗਈ ਜਿਸ ਨਾਲ ਆਖ਼ਰ ਸ਼ੁਕਰਵਾਰ ਨੂੰ ਜਖ਼ਮਾਂ ਦੀ ਮਾਰ ਨਾ ਝੱਲਦਿਆਂ ਦਮ ਤੋੜ ਦਿੱਤਾ।

ਵੇਖੋ ਵੀਡੀਓ

ਨੌਜਵਾਨ ਆਪਣੇ ਦੋਸਤਾਂ ਨਾਲ 31 ਦਸੰਬਰ ਦੀ ਰਾਤ ਨਵੇਂ ਸਾਲ ਦੀ ਖੁਸ਼ੀ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਦੇ ਸੋਸ਼ਲ ਹਾਇਟਸ ਨਾਂਅ ਦੇ ਰੇਸਤਰਾਂ ਵਿੱਚ ਪਹੁੰਚਿਆ। ਇੱਥੇ ਖਾਣਾ ਮੰਗਣ 'ਤੇ ਰੇਸਤਰਾਂ ਦੇ ਬਾਊਂਸਰਾਂ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ ਬਾਊਂਸਰਾਂ ਵਲੋਂ ਉਸ ਨੂੰ ਬੇਸਬਾਲ ਬੈਟ ਨਾਲ ਕੁੱਟਿਆ ਗਿਆ ਜਿਸ ਨਾਲ ਹਰਜੀਤ ਸਿੰਘ ਦੀ ਹਾਲਤ ਵਿਗੜ ਗਈ। ਉਸ ਨੂੰ ਜਖ਼ਮੀ ਹਾਲਤ ਵਿੱਚ ਅਮਨਦੀਪ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਕਾਫੀ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ 'ਤੇ ਬਾਊਂਸਰਾਂ ਉਪਰ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਰੇਸਤਰਾਂ ਦੇ ਮਾਲਕ ਦਾ ਵੀ ਹੱਥ ਹੋਵੇਗਾ ਤਾਂ ਉਸ ਉੱਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚੋਂ ਸਿੱਖਾਂ ਨੂੰ ਬਾਹਰ ਕੱਢਣ ਦੇ ਨਾਅਰੇ ਲਾਉਣ ਦੀ ਸਿਰਸਾ ਨੇ ਕੀਤੀ ਨਿਖੇਧੀ

ABOUT THE AUTHOR

...view details