ਅੰਮ੍ਰਿਤਸਰ: ਸ਼ਹਿਰ ਦੀ ਵੱਲਾ ਪੁਲਿਸ ਨੇ ਪੜੇ ਲਿਖੇ ਨੌਜਵਾਨ ਸੁਖਬੀਰ ਸਿੰਘ ਨੂੰ 265 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਹੈਰਾਨੀ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਕਤ ਨੌਜਵਾਨ ਨੇ ਬੀ.ਟੈੱਕ ਕੀਤੀ ਹੋਈ ਤੇ ਉਸ ਨੇ ਆਈਲੈਟਸ 'ਚੋਂ 6.5 ਬੈਂਡ ਹਾਸਲ ਕੀਤੇ ਹਨ।
ਕਿਧਰ ਤੁਰ ਪਈ ਪੰਜਾਬ ਦੀ ਪੜ੍ਹੀ-ਲਿਖੀ ਨੌਜਵਾਨੀ, ਬੇਰੁਜ਼ਗਾਰੀ ਨੇ ਬਣਾਇਆ ਤਸਕਰ - youth arrest with heroin in amritsar
ਅਮ੍ਰਿਤਸਰ ਦੀ ਵੱਲਾ ਪੁਲਿਸ ਨੇ ਇੱਕ ਪੜੇ ਲਿਖੇ ਨੌਜਵਾਨ ਸੁਖਬੀਰ ਸਿੰਘ ਨੂੰ 265 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਸੁਖਬੀਰ ਸਿੰਘ ਪਿੰਡ ਚਾਹਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਪਾਰਟੀ ਵੱਲੋਂ ਮਹਿਤਾ ਰੋਡ 'ਤੇ ਨਾਕਾ ਲਾਇਆ ਗਿਆ ਸੀ। ਇਸੇ ਦੌਰਾਨ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਉਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਹੈ। ਉਸ ਨੇ ਆਈਲੈਟਸ ਕੀਤੀ ਹੋਈ ਹੈ, ਉਹ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਤਾਲਾਬੰਦੀ ਕਰਕੇ ਉਹ ਵਿਦੇਸ਼ ਨਾ ਜਾ ਸਕਿਆ। ਇਸ ਦੌਰਾਨ ਉਸ ਕੋਲ ਕੋਈ ਕੰਮ ਨਹੀਂ ਸੀ ਜਿਸ ਕਰਕੇ ਉਹ ਇਸ ਪਾਸੇ ਲੱਗ ਗਿਆ। ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।