ਪੰਜਾਬ

punjab

ETV Bharat / state

ਦੁਬਈ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਹੋਈ ਠੱਗੀ

ਦੁਬਈ ਭੇਜਣ ਦੇ ਨਾਂ ਤੇ ਏਜੰਟ ਵਲੋਂ ਨੌਜਵਾਨਾਂ ਨਾਲ ਠੱਗੀ ਮਾਰੀ ਗਈ ਹੈ। ਏਜੰਟ ਵਲੋਂ ਨੌਜਵਾਨਾਂ ਨੂੰ ਜਾਅਲੀ ਵੀਜ਼ੇ ਅਤੇ ਜਾਅਲੀ ਦੁਬਈ ਦੀਆਂ ਟਿਕਟਾਂ ਦੇਕੇ ਅੰਮ੍ਰਿਤਸਰ ਏਅਰਪੋਰਟ ਭੇਜ ਦਿੱਤਾ।

ਦੁਬਈ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਹੋਈ ਠੱਗੀ
ਦੁਬਈ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਹੋਈ ਠੱਗੀ

By

Published : Sep 11, 2021, 1:19 PM IST

ਅੰਮ੍ਰਿਤਸਰ:ਅੰਮ੍ਰਿਤਸਰ(Amritsar) ਦੇ ਏਅਰਪੋਰਟ ਤੇ ਕੁੱਝ ਨੌਜਵਾਨਾਂ ਨਾਲ ਦੁਬਈ ਭੇਜਣ ਦੇ ਨਾਂ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਦੁਬਈ ਜਾਣ ਲਈ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇ। ਜਦੋਂ ਜਹਾਜ ਚੜਨ ਲਈ ਏਅਰਪੋਰਟ ਦੇ ਅੰਦਰ ਦਾਖ਼ਲ ਹੋਣ ਲੱਗੇ ਤਾਂ ਇਨ੍ਹਾਂ ਦੀ ਚੈਕਿੰਗ ਦੌਰਾਨ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਦੇ ਕੋਲ ਦੁਬਈ ਦੀ ਟਿਕਟ ਤੇ ਵੀਜਾ ਜਾਅਲੀ ਹੈ। ਇਨ੍ਹਾਂ ਨੌਜਵਾਨਾਂ ਨੂੰ ਏਅਰਪੋਰਟ ਤੋਂ ਵਾਪਿਸ ਬਾਹਰ ਭੇਜ ਦਿੱਤਾ ਗਿਆ।

ਮੀਡੀਆ ਟੀਮ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਇਕ ਏਜੰਟ ਹੈ ਜਿਹੜਾ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਹੈ। ਉਸ ਨੇ ਅੱਜ ਤੋਂ ਚਾਰ ਮਹੀਨੇ ਪਹਿਲਾਂ ਸਾਨੂੰ ਦੁਬਈ ਭੇਜਣ ਦੇ ਨਾਂ 'ਤੇ ਇੱਕ ਲੱਖ 60 ਹਜਾਰ ਰੁਪਏ ਲਏ ਸਨ। ਕੁੱਝ ਦਿਨ ਪਿਹਲਾਂ ਸਾਨੂੰ ਦੁਬਈ ਜਾਣ ਦੇ ਲਈ ਵੀਜਾ ਤੇ ਟਿਕਟ ਜਾਰੀ ਕੀਤੀ ਗਈ।

ਦੁਬਈ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਹੋਈ ਠੱਗੀ

ਉਨ੍ਹਾਂ ਕਿਹਾ ਕਿ ਇਹ ਦਿੱਲੀ ਤੋਂ ਜਹਾਜ ਦੁਬਈ ਨੂੰ ਜਾਣਾ ਹੈ। ਜਿਸ ਦਿਨ ਅਸੀਂ ਦਿੱਲੀ ਲਈ ਰਵਾਨਾ ਹੋਣਾ ਸੀ ਤਾਂ ਏਜੰਟ ਦਾ ਫੋਨ ਆਇਆ ਤੇ ਉਸ ਨੇ ਕਿਹਾ ਕਿ ਤੁਹਾਡੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਹਨ। ਤਹਾਨੂੰ ਜਲਦੀ ਨਵੀਆਂ ਟਿਕਟਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਸਾਨੂੰ ਦੁਬਾਰਾ ਨਵੀਆਂ ਟਿਕਟਾਂ ਤੇ ਵੀਜਾ ਮਿਲਿਆ ਸੀ। ਏਜੰਟ ਦੁਆਰਾ ਸਾਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਜਾਣ ਲਈ ਕਿਹਾ ਗਿਆ ਸੀ।

ਅੱਜ ਅਸੀਂ ਬਰਸਾਤ ਦੇ ਵਿੱਚ ਸਵੇਰੇ ਹੀ ਅੰਮ੍ਰਿਤਸਰ ਏਅਰਪੋਰਟ ਤੇ ਆ ਗਏ। ਜਦੋਂ ਅਸੀਂ ਏਅਰਪੋਰਟ ਦੇ ਜਾਣ ਲੱਗੇ ਤੇ ਏਯਰਪੋਰਟ ਅਧਿਕਾਰੀਆਂ ਵੱਲੋਂ ਸਾਡੀ ਚੈਕਿੰਗ ਕੀਤੀ ਤੇ ਪਤਾ ਲੱਗਾ ਕਿ ਸਾਡੇ ਕੋਲ ਜਿਹੜੀ ਟਿਕਟ ਤੇ ਦੁਬਈ ਦਾ ਵੀਜਾ ਹੈ ਇਹ ਦੋਵੇ ਜਾਅਲੀ ਹਨ।

ਅਸੀਂ 88 ਦੇ ਕਰੀਬ ਨੌਜਵਾਨ ਅੱਜ ਜਿਹੜੇ ਸਪੈਸ਼ਲ ਜਹਾਜ ਰਾਹੀਂ ਦੁਬਈ ਜਾਣਾ ਸੀ। ਪਰ ਸਾਡੇ ਕੋਲ ਟਿਕਟ ਤੇ ਵੀਜਾ ਜਾਅਲੀ ਹੋਣ ਕਰਕੇ ਅਸੀਂ ਦੁਬਈ ਨਹੀਂ ਜਾ ਸਕੇ। ਸਾਡੇ ਨਾਲ ਏਜੰਟ ਨੇ ਠੱਗੀ ਕੀਤੀ ਹੈ ਅਸੀਂ ਸਾਰੀਆਂ ਨੇ ਇਕ ਲੱਖ 60 ਹਜਾਰ ਰੁਪਏ ਏਜੰਟ ਨੂੰ ਦਿੱਤੇ ਸਨ। ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਦੁਬਈ ਨਾ ਜਾ ਸਕੇ ਤੁਹਾਡੇ ਪੈਸੇ ਵਾਪਿਸ ਕਰ ਦਿੱਤੇ ਜਾਣਗੇ। ਪਰ ਅਜੇ ਤੱਕ ਇਨ੍ਹਾਂ ਨੌਜਵਾਨਾਂ ਵੱਲੋਂ ਪੁਲੀਸ ਨੂੰ ਵੀ ਕੋਈ ਏਜੰਟ ਦੇ ਖਿਲਾਫ ਸ਼ਿਕਾਇਤ ਦਰਜ਼ ਨਹੀਂ ਕਰਵਾਈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਕਿ ਅਸੀਂ ਏਜੰਟ ਦੇ ਘਰ ਚਲੇ ਹਾਂ।ਉੱਥੇ ਜਾ ਕੇ ਹੀ ਹੁਣ ਗੱਲ ਕਰਾਂਗੇ।

ਇਹ ਵੀ ਪੜ੍ਹੋ:-ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਅੜਿੱਕੇ

ABOUT THE AUTHOR

...view details