ਅੰਮ੍ਰਿਤਸਰ:ਹਲਕਾ ਮਜੀਠਾ ਦੇ ਪਿੰਡ ਨੰਗਲ ਪੰਨਵਾਂ (Village Nangal Pannav of Halka Majitha) ਦੇ ਵਸਨੀਕ ਇੱਕ 22 ਸਾਲਾਂ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ (A case of suicide) ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਘਵ ਚੌਹਾਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਇੱਕ ਜਾਣਕਾਰ ਵਿਅਕਤੀ ਵੱਲੋਂ ਉਨ੍ਹਾਂ ਨੂੰ ਨੌਕਰੀ ਦਿਵਾਉਣ ਦਾ ਕਥਿਤ ਝਾਂਸਾ ਦੇਣ ਤੋਂ ਬਾਅਦ ਅਤੇ ਕਥਿਤ ਤੌਰ ‘ਤੇ ਕਾਗਜਾਂ ਸਬੰਧੀ ਧੋਖਾਧੜੀ ਕੀਤੀ ਗਈ ਸੀ। ਜਿਸ ਨੂੰ ਲੈਕੇ ਰਾਘਵ ਚੌਹਾਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਪ੍ਰੇਸ਼ਾਨ ਤੋਂ ਪਿਛਾ ਛਡਵਾਉਣ ਲਈ ਉਸ ਨੇ ਜ਼ਹਿਰਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ।
ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਪਿਤਾ ਸੋਹਨ ਲਾਲ ਨੇ ਦੱਸਿਆ ਕਿ ਉਹ ਕਥਿਤ ਦੋਸ਼ੀ ਨੂੰ ਕਾਫ਼ੀ ਦੇਰ ਤੋਂ ਜਾਣਦਾ ਹੈ ਅਤੇ ਇਸੇ ਦੌਰਾਨ ਕਥਿਤ ਦੋਸ਼ੀ ਵੱਲੋਂ ਉਸ ਦੇ ਬੇਟੇ ਨੂੰ ਨੌਕਰੀ ਲਗਵਾਉਣ ਦਾ ਕਥਿਤ ਝਾਂਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਅਸੀਂ ਡੇਢ ਲੱਖ ਰੁਪਈਆ ਦੇ ਨਾਲ-ਨਾਲ ਉਸ ਨੂੰ ਰਾਘਵ ਦੇ ਸਾਰੇ ਅਸਲੀ ਦਸਤਾਵੇਜ (Original document) ਵੀ ਦੇ ਦਿੱਤੇ ਸਨ, ਜਿਨ੍ਹਾਂ ਵਿੱਚ ਆਧਾਰ ਕਾਰਡ, ਪੈੱਨ ਕਾਰਡ, ਬੈਂਕ ਡੇਟੇਲ ਤੇ ਕੁਝ ਹੋਰ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਸਨ।
ਉਨ੍ਹਾਂ ਕਿਹਾ ਕਿ ਜਦੋਂ ਕਾਫ਼ੀ ਸਮਾਂ ਬੀਤ ਗਿਆ ਤਾਂ ਕਥਿਤ ਦੋਸ਼ੀਆ ਨੇ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਨੌਕਰੀ ‘ਤੇ ਲਗਵਾਇਆ। ਉਨ੍ਹਾਂ ਕਿਹਾ ਕਿ ਜਦੋਂ ਮੁਲਜ਼ਮ ਨੂੰ ਇਸ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਅੱਜ-ਕੱਲ੍ਹ ਕਹਿ ਕੇ ਟਾਲ ਮਟੋਲ ਕਰ ਦਿੰਦਾ ਸੀ, ਪਰ ਹੈਰਾਨੀ ਓਦੋਂ ਹੋਈ ਜਦੋਂ ਸਾਨੂੰ ਪੱਟੀ ਦੇ ਮਾਣਯੋਗ ਉਪਮੰਡਲ ਮੈਜਿਸਟਰੇਟ ਵੱਲੋਂ ਡਾਕ ਰਹੀ ਸਮਨ ਆਏ ਕਿ ਰਾਘਵ ਚੱਢਾ ਨੇ ਇੱਕ ਕਾਰ ਖਰੀਦੀ ਹੈ ਅਤੇ ਉਸ ਦੀਆਂ ਕਿਸ਼ਤਾਂ ਨਹੀਂ ਭਰੀਆਂ, ਜਦ ਕਿ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਸਾਡੇ ਲੜਕੇ ਨੇ ਕੋਈ ਕਾਰ ਖਰੀਦੀ ਸੀ।