ਅੰਮ੍ਰਿਤਸਰ: 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਨੂੰ 7 ਮਹੀਨੇ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਇਆ ਹੈ।
ਇਸ ਦੇ ਨਾਲ ਹੀ ਯੋਗਰਾਜ ਸਿੰਘ ਨੇ ਕਿਹਾ, ਕਿ ਨਾਂ ਤਾਂ ਉਹ ਦੀਪ ਸਿੱਧੂ ਨੂੰ ਜਾਣਦਾ ਹੈ, ਅਤੇ ਨਾ ਹੀ ਲੱਖਾਂ ਸਿਧਾਣਾ ਨੂੰ ਉੱਥੇ ਹੀ ਜ਼ਮਾਨਤ ਤੇ ਬਾਹਰ ਆਏ ਯੋਗਰਾਜ ਸਿੰਘ ਨੇ ਦੱਸਿਆ, ਕਿ 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਝੰਡਾ ਲਹਿਰਾਉਣ ਨੂੰ ਲੈ ਕੇ ਉਸ ਦੇ ਦਿਮਾਗ 'ਚ ਪਹਿਲਾਂ ਦੀ ਕੋਈ ਵੀ ਵਿਉਂਤਬੰਦੀ ਨਹੀਂ ਘੜੀ ਹੋਈ ਸੀ, ਉਹ ਅਚਾਨਕ ਹੀ ਉਸ ਦੇ ਦਿਲ ਵਿੱਚ ਇਹ ਖਿਆਲ ਆਇਆ ਸੀ।
ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ ਉਸ ਵੱਲੋਂ ਇੱਕ ਕੇਸਰੀ ਨਿਸ਼ਾਨ ਸਾਹਿਬ ਉੱਥੇ ਝੁਲਾਇਆ ਗਿਆ, ਯੁਵਰਾਜ ਸਿੰਘ ਨੇ ਉਸ ਨੂੰ ਜ਼ਮਾਨਤ ਦੇਣ ਵਾਲੇ ਜੱਜ ਸਾਹਿਬਾਨ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ, ਕਿ ਉਹ ਵੀਰਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ। ਉਸ ਨੂੰ ਇੱਥੇ ਪਹੁੰਚ ਕੇ ਬਹੁਤ ਹੀ ਵਧੀਆ ਲੱਗਾ ਹੈ, ਉਸ ਨੇ ਕਿਹਾ, ਕਿ ਅਗਰ ਭਵਿੱਖ ਵਿੱਚ ਕਿਸਾਨਾਂ ਨੂੰ ਮੇਰੀ ਦੁਆਰਾ ਤੋਂ ਜ਼ਰੂਰਤ ਪਵੇਗੀ ,ਤਾਂ ਮੈਂ ਜ਼ਰੂਰ ਉੱਥੇ ਜਾਵਾਂਗਾ, ਅਤੇ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਆਵਾਜ਼ ਬੁਲੰਦ ਕਰਾਗਾਂ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਯੋਗਰਾਜ ਸਿੰਘ ਨੂੰ ਸਨਮਾਨ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਨੇ ਐੱਸ.ਜੀ.ਪੀ.ਸੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਹੈ।
ਇਹ ਵੀ ਪੜ੍ਹੋ:-ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼