ਅੰਮ੍ਰਿਤਸਰ :ਪੰਜਾਬ ਵਿੱਚ ਨਸ਼ੇ ਦੇ ਸੇਵਨ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਸ਼ੇ ਦੇ ਵਗਦੇ ਛੇਵੇਂ ਦਰਿਆ ਦੀ ਭੇਂਟ ਇੱਕ ਹੋਰ ਨੌਜਵਾਨ ਚੜ੍ਹ ਗਿਆ ਹੈ। ਜਿਸ ਦੀ ਲਾਸ਼ ਜੰਡਿਆਲਾ ਗੁਰੂ ਦੇ ਪਿੰਡ ਚੌਹਾਨ ਦੇ ਖੇਤਾਂ ਵਿੱਚ ਬਰਾਮਦ ਹੋਈ ਹੈ। ਨਸ਼ੇ ਕਾਰਨ ਪੰਜਾਬ ਦੇ ਕਈ ਘਰ ਤਬਾਹ ਚੁੱਕੇ ਹਨ ਤੇ ਕਈ ਮਾਵਾਂ ਤੇ ਪੁੱਤ ਕਈ ਭੈਣਾਂ ਦੇ ਭਰਾ ਇਸ ਦਲਦਲ ਵਿੱਚ ਫਸ ਕੇ ਜਾਨਾਂ ਗੁਆ ਚੁੱਕੇ ਹਨ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਚੌਹਾਨ ਵਿਖੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਸਨਸਨੀ ਫੈਲ ਗਈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਇਸ ਦੀ ਮ੍ਰਿਤਕ ਦੇਹ ਦੇ ਕੋਲੋਂ ਨਸ਼ੇ ਦੇ ਇੰਜੈਕਸ਼ਨ ਵੀ ਮਿਲੇ ਹਨ।
News Amritsar: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਚੌਹਾਨ ਪਿੰਡ ਦੇ ਖੇਤਾਂ ਦੇ 'ਚ ਮਿਲੀ ਇੱਕ ਨੌਜਵਾਨ ਦੀ ਲਾਸ਼ - ਪਿੰਡ ਚੌਹਾਨ ਦੇ ਖੇਤਾਂ ਵਿੱਚ ਬਰਾਮਦ ਹੋਈ ਲਾਸ਼
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਚੌਹਾਨ ਪਿੰਡ ਦੇ ਖੇਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਦੇਖ ਕੇ ਪੁਲਿਸ ਨੇ ਦੱਸਿਆ ਕਿ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਸ ਦੀ ਓਵਰ ਡੋਜ਼ ਨਾਲ ਮੌਤ ਹੋਈ ਹੈ। (youth died with over dose)
Published : Nov 11, 2023, 7:12 PM IST
ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ:ਉੱਥੇ ਹੀ ਪਿੰਡ ਚੌਹਾਨ ਦੇ ਸਰਪੰਚ ਨੇ ਦੱਸਿਆ ਕਿ ਇਸ ਮੌਤ ਦਾ ਅਸਲੀ ਕਾਰਨ ਇਹ ਹੈ ਕਿ ਜਿਹੜਾ ਨਸ਼ੇ ਨੂੰ ਲੈ ਕੇ ਲੋਕਾਂ ਦੇ ਘਰ ਤਬਾਹ ਹੋ ਰਹੇ ਹਨ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਉਸ ਦੇ ਚਲਦੇ ਹੀ ਇਹ ਨੌਜਵਾਨ ਵੀ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਇਸ ਦੇ ਕੋਲ ਨਸ਼ੇ ਦੀਆਂ ਸਰਿੰਜਾਂ ਵੀ ਪਾਈਆਂ ਗਈਆਂ ਹਨ । ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਹਨ ਉਹਨਾਂ ਨੂੰ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨਸ਼ੇ ਦੇ ਖਿਲਾਫ ਲੜਾਈ ਲੜਨੀ ਪਵੇਗੀ ਤਾਂ ਜੋ ਆਉਣ ਵਾਲੇ ਪੀੜ੍ਹੀਆਂ ਨੂੰ ਨਸ਼ੇ ਤੋਂ ਬਚਾ ਸਕੀਏ।
- Restricted Polythene In Punjab: ਸੈਂਕੜੇ ਟਨ ਪਾਬੰਦੀ ਸ਼ੁਦਾ ਲਿਫ਼ਾਫ਼ਾ ਦਿੱਲੀ ਤੋਂ ਆ ਰਿਹਾ ਪੰਜਾਬ, ਵਪਾਰੀਆਂ ਨੇ ਚੁੱਕੇ ਸਵਾਲ, ਕਿਹਾ- ਕਿੱਥੇ ਗਿਆ ਦਿੱਲੀ ਮਾਡਲ ?
- Stubble Burning Case Decrease : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਘਟੇ, ਪਰ ਪ੍ਰਦੂਸ਼ਣ ਕੰਟਰੋਲ 'ਚ ਨਹੀਂ, ਸਿਹਤ ਵਿਭਾਗ ਵਲੋਂ ਹਿਦਾਇਤਾਂ, ਕਿਸਾਨਾਂ ਨੇ ਘੇਰੀਆਂ ਫੈਕਟਰੀਆਂ
- RTI On Kejriwal Expenditure Of By Air: ਪੰਜਾਬ ਦੇ ਪੈਸੇ ਉੱਤੇ ਹਵਾਈ ਸਫ਼ਰ ਕਰ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ! RTI 'ਚ ਹੋਏ ਹੈਰਾਨੀਜਨਕ ਖੁਲਾਸੇ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਨੌਜਵਾਨ ਦੀ ਲਾਸ਼ ਕੋਲ ਟੀਕਾ ਪਿਆ ਹੋਇਆ ਸੀ।ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ਵਿਚ ਲੈਕੇ ਕਾਰਵਾਈ ਕੀਤੀ ਜਾ ਰਹੀ ਹੈ ਲਾਸ਼ ਨੂੰ ਸ਼ਨਾਖਤ ਦੇ ਲਈ 72 ਘੰਟੇ ਦੇ ਲਈ ਮੋਰਚਰੀ ਵਿੱਚ ਰੱਖਿਆ ਜਾਵੇਗਾ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਕਿ ਇਹ ਨੌਜਵਾਨ ਕੌਣ ਸੀ ਤੇ ਕਿੱਥੋਂ ਦਾ ਰਹਿਣ ਵਾਲਾ ਸੀ। ਇਸ ਦੇ ਬਾਰੇ ਪਤਾ ਲਗਾਇਆ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੇ ਗਲੇ ਦੇ ਵਿੱਚ ਵੀ ਕੁਝ ਨਿਸ਼ਾਨ ਪਾਏ ਗਏ ਹਨ। ਪਰ ਹੈ ਕਾਹਦੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਸਕੇਗਾ,ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਕਿਸੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਹੈ।