ਅੰਮ੍ਰਿਤਸਰ: ਜ਼ਿਲ੍ਹੇ ’ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ (Suicide) ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਖੁਦਕੁਸ਼ੀ ਕਰਨ ਦਾ ਕਾਰਨ ਉਸ ਦਾ ਪਹਿਲੇ ਰਿਸ਼ਤੇ ਵਿੱਚ ਕੁੜੀ ਵੱਲੋਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸੀ।
ਉਥੇ ਹੀ ਮ੍ਰਿਤਕ ਵੱਲੋਂ ਪਹਿਲਾਂ ਸੁਸਾਈਡ ਨੋਟ (Suicide note) ਲਿਖਿਆ ਗਿਆ ਅਤੇ ਉਸ ਤੋਂ ਬਾਅਦ ਖੁਦਕੁਸ਼ੀ ਕੀਤੀ ਕਿ ਆਪਣੇ ਖ਼ੁਦਕੁਸ਼ੀ ਦਾ ਕਾਰਨ ਆਪਣੀ ਪਹਿਲੀ ਮੰਗੇਤਰ ਸੇਜਲ ਅਤੇ ਉਸ ਦੇ ਚਾਚੇ ਨੂੰ ਦੱਸਿਆ ਗਿਆ। ਜੋ ਕਿ ਪੁਲਿਸ ਅਧਿਕਾਰੀ (Police officer) ਹੈ ਉੱਥੇ ਮ੍ਰਿਤਕ ਦੇ ਪਿਤਾ ਦਾ ਦੱਸਣਾ ਹੈ ਕਿ ਇਸ ਦਾ ਪਹਿਲਾਂ ਰਿਸ਼ਤਾ ਹੋਇਆ ਸੀ। ਜੋ ਕਿਸੇ ਕਾਰਨਾਂ ਕਰਕੇ ਟੁੱਟ ਗਿਆ ਸੀ।
ਉਨ੍ਹਾਂ ਕਿਹਾ ਕਿ ਜਦੋਂ ਮੁੰਡੇ ਨੇ ਇਸ ਵਾਰੇ ਘਰ ਦੱਸਿਆ ਤਾਂ ਅਸੀਂ ਰਿਸ਼ਤੇ ਬਾਰੇ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਪਰਿਵਾਰਿਕ ਮੈਂਬਰ ਪੁਲਿਸ ਅਧਿਕਾਰੀ ਹੈ ਅਤੇ ਉਸ ਪੁਲਿਸ ਅਧਿਕਾਰੀ (Police officer) ਵੱਲੋਂ ਸਾਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀ ਰਿਸ਼ਤੇ ਵਿੱਚ ਕੁੜੀ ਤਾ ਤਾਇਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਵੱਲੋਂ ਅੱਜ ਖੁਦਕੁਸ਼ੀ (Suicide) ਕੀਤੀ ਗਈ ਹੈ। ਉਥੇ ਹੀ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਉਸ ਪੁਲਿਸ ਅਧਿਕਾਰੀ (Police officer) ਦੇ ਖਿਲਾਫ਼ ਪਹਿਲਾਂ ਵੀ ਕੋਰਟ ਵਿੱਚ ਕੇਸ ਕੀਤਾ ਹੋਇਆ ਹੈ। ਜਿਸਤੇ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਅਗਲੇ ਮਹੀਨੇ ਵਿਆਹ ਵੀ ਸੀ ਜਿਸਦਾ ਉਸ ਦੇ ਪੁੱਤਰ ਨੂੰ ਡਰ ਸੀ ਕਿ ਇਹ ਪੁਲਿਸ ਅਧਿਕਾਰੀ ਕਿਤੇ ਉਸ ਦੇ ਵਿਆਹ ਵਿੱਚ ਆ ਕੇ ਕੋਈ ਪੰਗਾ ਨਾ ਖੜਾ ਕਰ ਦੇਵੇ। ਉੱਥੇ ਹੀ ਪਰਿਵਾਰ ਨੇ ਪੁਲਿਸ ਅਧਿਕਾਰੀ (Police officer) ਅਤੇ ਸਾਜਨ ਨਾਮਕ ਕੁੜੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨੌਜਵਾਨ ਨੇ ਖ਼ੁਦਕੁਸ਼ੀ, ਪੁਲਿਸ ਕਰਮਚਾਰੀ ਦਾ ਦੱਸਿਆ ਜਾ ਰਿਹਾ ਇਸ ਖ਼ੁਦਕੁਸ਼ੀ ਵਿੱਚ ਹੱਥ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਉਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ 1 ਵਾਰ ਫਿਰ ਤੋਂ ਆਪਣੇ ਮੁਲਾਜ਼ਮਾਂ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਇਸ ਬਾਰੇ ਪੁਲਿਸ ਅਧਿਕਾਰੀ (Police officer) ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਵੱਲੋਂ ਕੀਤਾ ਗਿਆ ਸੋਸਾਇਡ ਕੀਤਾ ਗਿਆ ਹੈ, ਜਿਸਦੇ ਪਰਿਵਾਰ ਵਾਲੇ ਉਸਦੇ ਸਹੁਰੇ ਪਰਿਵਾਰ ਤੇ ਇਲਜਾਮ ਲਗਾ ਰਹੇ ਹਨ।
ਜਿਸਦਾ ਇੱਕ ਸੋਸਾਇਡ ਨੋਟ (Suicide) ਵੀ ਮਿਲਿਆ ਹੈ ਜਿਸ ਵਿੱਚ ਕੁੜੀ ਦੇ ਪਰਿਵਾਰ ਵਾਲਿਆ ਦਾ ਨਾਮ ਲਿਖਿਆ ਹੈ। ਮ੍ਰਿਤਕ ਨੇ ਲਿਖਿਆ ਕਿ ਮੇਰੇ ਸੁਸਾਇਡ (Suicide) ਦਾ ਕਾਰਨ ਕੁੜੀ ਦਾ ਪੁਲਿਸ ਵਾਲੇ ਤਾਏ ਦਾ ਨਾਮ ਲਿਖਿਆ, ਜਿਸ ਨੇ ਉਸ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ਪਰ ਜਦੋਂ ਪੁਲਿਸ ਅਧਿਕਾਰੀ ਦਾ ਨਾਮ ਇਸ ਵਿੱਚ ਦਿੱਤਾ ਜਾਂਦਾ ਹੈ ਤਾਂ ਪੁਲੀਸ ਅਧਿਕਾਰੀਆਂ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਸੁਸਾਈਡ ਨੋਟ ਵਿਚ ਪੁਲਿਸ ਅਧਿਕਾਰੀ ਦਾ ਨਾਮ ਸਾਫ਼ ਲਿਖਿਆ ਹੋਇਆ ਹੈ।
ਉੱਥੇ ਹੀ ਕਈ ਵਾਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਮ ਇਸ ਤਰ੍ਹਾਂ ਦੇ ਕੇਸ ਵਿੱਚ ਆਉਂਦੇ ਹਨ ਤਾਂ ਦੂਸਰੇ ਪੁਲਿਸ ਅਧਿਕਾਰੀ ਹਮੇਸ਼ਾਂ ਹੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਪੁਲਿਸ ਅਧਿਕਾਰੀ (Police officer) ਕਰ ਕੇ ਇਸ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ ਕਿ ਉਸ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ:ਲੜਕੀ ਵੱਲੋਂ ਵਿਆਹ ਤੋਂ ਇਨਕਾਰ , ਲੜਕੇ ਵੱਲੋਂ ਆਤਮ ਹੱਤਿਆ