ਪੰਜਾਬ

punjab

ETV Bharat / state

ਸੀਆਈਏ ਦੀ ਟੀਮ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ - ਸੀਆਈਏ

ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ ਸੀਆਈਏ ਟੀਮ ਵੱਲੋਂ ਨਾਜਾਇਜ਼ ਪਰੇਸ਼ਾਨ ਕਰਨ ਦਾ ਦੱਸਿਆ ਜਾ ਰਿਹਾ ਹੈ।

ਸੀਆਈਏ ਦੀ ਟੀਮ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਸੀਆਈਏ ਦੀ ਟੀਮ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

By

Published : Aug 13, 2020, 1:30 PM IST

ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਵੱਲੋ ਖੁਦਕੁਸ਼ੀ ਕਰਨ ਦਾ ਕਾਰਨ ਸੀਆਈਏ ਦੀ ਟੀਮ ਵੱਲੋਂ ਨਾਜਾਇਜ਼ ਪੁੱਛ-ਗਿੱਛ ਤੇ ਪਰੇਸ਼ਾਨ ਕਰਨ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸੰਦੀਪ ਤਰਨ ਤਾਰਨ ਰੋਡ ਮੁਰਬਾ ਨਗਰ ਦਾ ਵਸਨੀਕ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂਅ ਸੰਦੀਪ ਤੇ ਉਹ ਫੋਟੋਗ੍ਰਾਫੀ ਕਰਦਾ ਸੀ। ਵੱਡੇ ਭਰਾ ਸ਼ੈਂਕੀ ਨੂੰ ਘਰ ਚੋਂ ਬੇਦਖਲ ਕੀਤਾ ਹੋਇਆ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਸ਼ੈਂਕੀ ਨੇ ਗੋਲੀ ਚਲਾਈ ਹੈ ਜਿਸ ਦੇ ਸਬੰਧ ਵਿੱਚ ਸੀਆਈਏ ਦੀ ਟੀਮ ਉਨ੍ਹਾਂ ਨੂੰ ਰੋਜ਼ਾਨਾ ਥਾਣੇ ਬੁਲਾ ਕੇ ਪੁੱਛ-ਗਿੱਛ ਕਰ ਪਰੇਸ਼ਾਨ ਕਰ ਰਹੀ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਸਾਫ਼ ਤੌਰ ਉੱਤੇ ਦੱਸਿਆ ਕਿ ਉਨ੍ਹਾਂ ਦਾ ਸ਼ੈਂਕੀ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਥਾਣੇ ਬੁਲਾਇਆ ਜਾਂਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਸੰਦੀਪ ਨੇ ਖੁਦਕੁਸ਼ੀ ਕਰ ਲਈ।

ਸੀਆਈਏ ਦੀ ਟੀਮ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਅਕਾਲੀ ਆਗੂ ਤਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸੰਦੀਪ ਤੇ ਉਸ ਦੇ ਪਿਤਾ ਨੂੰ ਸੀਆਈਏ ਦੀ ਟੀਮ ਥਾਣੇ ਬੁਲਾ ਕੇ ਪੁੱਛ-ਗਿੱਛ ਕਰ ਰਹੀ ਸੀ। ਸੀਆਈਏ ਦੀ ਟੀਮ ਵੱਲੋਂ ਇਸ ਪੁੱਛ-ਗਿੱਛ ਵਿੱਚ ਉਨ੍ਹਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਕਮਿਸ਼ਨਰ ਨੂੰ ਅਪੀਲ ਵੀ ਕੀਤੀ ਸੀ ਕਿ ਸੰਦੀਪ ਤੇ ਉਸ ਦੇ ਪਿਤਾ ਨੂੰ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਤੇ ਉਨ੍ਹਾਂ ਨੂੰ ਵਾਰ-ਵਾਰ ਥਾਣੇ ਨਾ ਬੁਲਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ਼ੈਂਕੀ ਨਾਲ ਕੋਈ ਸਬੰਧ ਨਹੀਂ ਹੈ ਇਸ ਦੀ ਮੈਂ ਗਰੰਟੀ ਦਿੰਦਾ ਹਾਂ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੀਆਈਏ ਥਾਣੇ ਬੁਲਾ ਕੇ ਖਜ੍ਹਲ ਖੁਆਰ ਕੀਤਾ ਗਿਆ।

ਇਸ ਤੋਂ ਦੁਖੀ ਹੋ ਕੇ ਸੰਦੀਪ ਨੇ ਬੀਤੀ ਸ਼ਾਮ 7:30 ਵਜੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਕਰਕੇ ਸੰਦੀਪ ਨੇ ਖੁਦਕੁਸ਼ੀ ਕੀਤੀ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਉਹ ਇਸ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੈਪਟਨ ਤੋਂ ਕੀਤੀ ਇਨਸਾਫ਼ ਦੀ ਮੰਗ

ABOUT THE AUTHOR

...view details